ArticlesLetter to Assembly Woman Brownley (English)
Yuba City - Resolution (English)
SCCC Resolution - Guru Nanak Prakaash Utsav 2009 (English)
Letter to First Lady Maria Shriver for Congressman S. Dalip Singh Saund (English)
Letter to Senator Runner for Congressman S. Dalip Singh Saund (English)
Punjabi Language and Sikhism in the history and education of California (Punjabi)
Brief Sikh History and Vaisakhi Message (English)
New Madera Sikh Temple Dedicated (English)
SCCC member's meeting with Sikh Coalition (English)
California Punjabi Language Effort (Punjabi)
California Sikhs not yet in textbooks (English)
Petition for beginner Punjabi class (English)
Punjabi Language (Punjabi)
Adoption of Recommendations and Declarations (English)
Efforts to save Punjabi Language ( English) (Punjabi)ਕੈਲੇਫੋਰਨੀਆਂ ਵਿਚ ਪੰਜਾਬੀ ਬੋਲੀ ਦੀ ਸਲਾਮਤੀ ਲਈ ਉਪਰਾਲੇ:

ਪਸ਼ੌਰਾ ਸਿੰਘ ਢਿਲੋਂ (www.pashaurasinghdhillon.com)
ਇੰਡੋ-ਯੂ.ਐਸ.ਹੈਰੀਟੇਜ ਅਸੋਸੀਏਸ਼ਨ ਫਰੈਜ਼ਨੋਂ ਵਲੋਂ 5 ਅਪ੍ਰੈਲ, 2009 ਨੂੰ ਮਨਾਏ ਗਏ ਮਾਂ-ਬੋਲੀ ਪੰਜਾਬੀ ਚੇਤਨਾ ਦਿਵਸ ਲਈ ਲਿਖਿਆ ਗਿਆ ਪੇਪਰ ਜੋ ਸਮੇਂ ਦੀ ਘਾਟ ਕਾਰਣ ਪੂਰਾ ਨਾ ਪੜ੍ਹਿਆ ਜਾ ਸਕਿਆ। ਇਹ ਸਮਾਗਮ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਨੂੰ ਸਮ੍ਰਪਤ ਸੀ।

ਬੋਲੀ, ਵਿਰਸਾ, ਸਭਿੱਆਚਾਰ ਤੇ ਸਭਿੱਅਤਾ ਇੱਕੋ ਮਾਹਲ ਦੀਆਂ ਹੀ ਟਿੰਡਾਂ ਹਨ। ਜੋ ਇੱਕੋ ਵੇਲੇ ਇਕੱਠੀਆਂ ਗਿੜਦੀਆਂ ਹਨ। ਇਨ੍ਹਾਂ ਵਿਚੋਂ ਇਕ ਵੀ ਟੁਟ ਜਾਏ ਤਾਂ ਮਾਹਲ ਖਿਲਰਕੇ ਖੂਹ ਵਿਚ ਡਿਗ ਪੈਂਦੀ ਹੈ। ਖੂਹ ਵੀਰਾਨ ਹੋ ਜਾਂਦੇ ਹਨ ਤੇ ਵੀਰਾਨ ਖੂਹ ਖਡੱਲ ਬਣਕੇ ਹੌਲੀ ਹੌਲੀ ਪੂਰੇ ਜਾਂਦੇ ਹਨ। ਸਮੇਂ ਦੀ ਧੂੜ ਵਿਚ ਫਿਰ ਉਨ੍ਹਾਂ ਦਾ ਨਾਮ ਨਿਸ਼ਾਨ ਲਭਣਾ ਵੀ ਮਗਰੋਂ ਔਖਾ ਹੋ ਜਾਂ ਹੈ।

ਕੈਲੇਫੋਰਨੀਆਂ ਦੇ ਇਸ ਮਾਰੂਥਲ ਵਿਚ ਆ ਵਸੇ ਪੰਜਾਬੀ ਮੂਲ ਦੇ ਅਮਰੀਕਨ ਸ਼ਹਿਰੀਆਂ ਦੇ ਦਰਪੇਸ਼ ਸਵਾਲ ਹੁਣ ਇਹ ਬਣਿਆਂ ਹੈ ਕਿ ਏਥੇ ਪੰਜਾਬੀ ਬੋਲੀ ਦੇ ਸੰਚਾਰ ਲਈ ਨਵਾਂ ਖੂਹ ਕਿਵੇਂ ਪੁਟਿਆ ਜਾਵੇ, ਜੋ ਆਉਣ ਵਾਲੀਆਂ ਪਨੀਰੀਆਂ ਨੂੰ ਉਸੇ ਹਸਬ-ਮਾਮੂਲ ਸਿੰਜਦਾ ਰਵ੍ਹੇ ਜਿਵੇਂ ਸਾਡੇ ਪੁਰਖਾਂ ਵਲੋਂ ਲਾਏ ਹੋਏ ਖੂਹ ਸਾਨੂੰ ਪੰਜਾਬ ਦੀ ਧਰਤੀ ਤੇ ਸਦੀਆਂ ਤੋਂ ਸਿੰਜਦੇ ਆਏ ਹਨ। ਪੰਜਾਬੀਆਂ ਦਾ ਇਤਿਹਾਸ ਤੇ ਤਜਰਬਾ ਇਹ ਵੀ ਦਸਦਾ ਹੈ ਕਿ ਮਾਰੂਥਲਾਂ ਵਿਚ ਖੂਹ ਪੁਟਣੇ ਤੇ ਆਬਾਦ ਕਰਨੇ ਸੌਖੇ ਨਹੀਂ ਹੁੰਦੇ।

ਲੇਖ ਲੰਬਾ ਹੋਣ ਦੇ ਡਰੋਂ ਪੰਜਾਬੀ ਬੋਲੀ ਦੇ ਸਫਰ ਲਈ ਰਵਾਨਾਂ ਹੋਈ ਇਸ ਡਾਕ ਗੱਡੀ ਨੇ ਸਾਰੇ ਸਟੇਸ਼ਨਾਂ ਤੇ ਨਹੀਂ ਰੁਕ ਸਕਣਾ। ਸੋ ਪਾਠਕ ਨੂੰ ਭਜੋ ਭਜਾਈ ਕਰਕੇ ਹੀ ਰਲਣ ਦੀ ਤਾਕੀਦ ਹੈ।

ਗੁਰਦਵਾਰੇ ਏਥੇ ਪੰਜਾਬੀ ਬੋਲੀ ਤੇ ਵਿਰਸੇ ਦੀ ਸੰਭਾਲ ਵਿਚ ਵਧੀਆ ਭੂਮਿਕਾ ਨਿਭਾ ਰਹੇ ਹਨ ਤੇ ਥੋੜੀ ਵਿਉਂਤ ਤੇ ਮਿਲਵਰਤਣ ਨਾਲ ਹੋਰ ਵੀ ਸੋਹਣੀ ਨਿਭਾ ਸਕਦੇ ਹਨ। ਗੁਰਦਵਾਰਿਆਂ ਵਿਚ ਚਲਾਏ ਜਾਣ ਵਾਲੇ ਇਨ੍ਹਾਂ ਪਰੋਗ੍ਰਾਮਾਂ ਨੂੰ ਹੋਰ ਕਾਰਗਰ ਬਨਾਉਣ ਲਈ ਸ਼ਕਿਹ ੍ਰੲਸੲੳਰਚਹ ੀਨਸਟਟਿੁਟੲ ਠੲਣੳਸ, ਵਲੋਂ ਬੋਲੀ ਤੇ ਵਿਰਸਾ (ਪੰਜਾਬੀ ਤੇ ਗੁਰਮੱਤ) ਪੜ੍ਹਾਉਣ ਲਈ ਇਕ ਨਵਾਂ ਪਰੋਗ੍ਰਾਮ ‘ਸੋਝੀ’ ਉਲੀਕਿਆ ਗਿਆ ਹੈ। ਜੋ ਏਥੋਂ ਦੀਆਂ ਸਿੱਖ ਬਚਿੱਆਂ ਦੀਆਂ ਲੋੜਾਂ ਤੇ ਪਬਲਿਕ ਸਕੂਲ਼ਾਂ ਵਿਚ ਪੜ੍ਹਾਏ ਜਾਣ ਵਾਲੇ ਕਰੀਕੁਲੱਮ ਦੀਆਂ ਮੰਗਾਂ ਨੂੰ ਧਿਆਨ ਵਿਚ ਰਖਦਿਆਂ ਤਿਆਰ ਕੀਤਾ ਗਿਆ ਦੱਸਿਆ ਜਾਂਦਾ ਹੈ। ਇਹ ਪਰੋਗ੍ਰਾਮ ਗੁਰਦਵਾਰਾ ਫਰੀਮੌਂਟ ਵਿਚ ਚਾਲੂ ਕੀਤੇ ਜਾਣ ਦਾ ਜੋ ਤਜੁਰਬਾ ਸੁਨਣ ਵਿਚ ਆ ਰਿਹਾ ਹੈ, ਪਰਬੰਧਕ ਕਮੇਟੀ ਵਲੋਂ ਸਾਹਸੀ ਤੇ ਸ਼ਲਾਘਾਯੋਗ ਕਦਮ ਸਮੱਝਿਆ ਜਾਣਾ ਚਾਹੀਦਾ ਹੈ। ਜਿਸ ਪ੍ਰਤੀ ਪਰਬੰਧਕ ਕਮੇਟੀ ਦੀ ਦੂਰਅੰਦੇਸ਼ੀ, ਵਚਨਬੱਧਤਾ ਤੇ ਕਾਮਯਾਬੀ ਤੋਂ ਹੋਰ ਗੁਰਦਵਾਰਿਆਂ ਦੀਆਂ ਪਰਬੰਧਕ ਕਮੇਟੀਆਂ ਦੇ ਸੇਧ ਲੈਣ ਦੀ ਆਸ ਬਨ੍ਹਾਈ ਜਾ ਸਕਦੀ ਹੈ।

ਸੈਨਹੋਜ਼ੇ ਦੇ ਗੁਰਦਵਾਰਾ ਸਾਹਿਬ ਵਿਚ ਪਿਛਲੇ ਕਈ ਸਾਲਾਂ ਤੋਂ ਸ਼੍ਰੀਮਤੀ ਪੁਸ਼ਪਿੰਦਰ ਸਿੰਘ ਹੁਰਾਂ ਦੇ ਜਤਨਾਂ ਨਾਲ PSL-Punjabi As A Second Language, Stepping Stones Instructional Books, ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਆਪਣੀ ਕਿਸਮ ਦਾ ਪੰਜਾਬੀ ਮੌਡਲ ਪੜ੍ਹਾਇਆ ਜਾ ਰਿਹਾ ਹੈ, ਜੋ ਲਗ ਭਗ 650 ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਤਸੱਲੀਬਖਸ਼ ਪ੍ਰਤੀਤ ਹੁੰਦਾ ਹੈ। ਪਾਠਕਾਂ ਦੀ ਖੁਸ਼ੀ ਤੇ ਹੋਰ ਜਾਣਕਾਰੀ ਲਈ ਇਹ ਵੀ ਦੱਸਿਆ ਗਿਆ ਹੈ ਕਿ ਇਹੀ ਮੌਡਲ ਅਲਬਰਟਾ ਸੂਬੇ ਵਿਚ, ਜਿਥੇ ਪੰਜਾਬੀ ਪੜਾਉਣੀ ਪਰਵਾਨਿਤ ਹੈ, ਪੰਜਾਬੀ ਕੋਰਸ ਲਾਗੂ ਕਰਨ ਵਾਲੇ ਪਬਲਿਕ ਸਕੂਲਾਂ ਵਿਚ ਸਪੋਰਟਿੰਗ ਮੈਟੀਰੀਅਲ ਵਜੋਂ ਵਰਤੇ ਜਾਣ ਲਈ ਮੰਗ ਕੀਤੀ ਜਾ ਰਹੀ ਹੈ।

ਫਰੈਜ਼ਨੋਂ ਤੇ ਆਸ ਪਾਸ ਦੇ ਹੋਰ ਗੁਰਦਵਾਰਿਆਂ ਖਾਸ ਤੌਰ ਤੇ ਗੁਰਦਵਾਰਾ ਸਿੰਘ ਸਭਾ ਫਰੈਜ਼ਨੋਂ ਵਿਚ ਵੀ ਪ੍ਰਬੰਧਕ ਕਮੇਟੀਆਂ ਵਲੋਂ ਲੰਮੇ ਸਮੇਂ ਤੋਂ ਅਜੇਹੇ ਜਤਨ ਕੀਤੇ ਜਾ ਰਹੇ ਹਨ। ਅਗਲੀ ਪੀੜ੍ਹੀ ਲਈ ਪੰਜਾਬੀ ਬੋਲੀ ਅਤੇ ਵਿਰਸੇ ਦੀ ਸਲਾਮਤੀ ਲਈ ਇਹ ਜਤਨ ਬੜੇ ਸ਼ਲਾਘਾਯੋਗ ਹਨ। ਪਰ ਇਹ ਜਤਨ ਤਦ ਤਕ ਅਧੂਰੇ ਹੀ ਹਨ ਜਦ ਤਕ ਅਸੀਂ ਏਥੋਂ ਦੀ ਵਿਦਿਅਕ ਪ੍ਰਣਾਲੀੇ ਵਿਚ ਭਾਵ ਪਬਲਿਕ ਸਕੂਲਾਂ ਵਿਚ ਅੰਗ੍ਰੇਜ਼ੀ ਦੇ ਨਾਲ ਦੂਜੀਆਂ ਜ਼ੁਬਾਨਾਂ ਜਿਵੇਂ ਸਪੈਨਿਸ਼, ਫਰੈਂਚ ਆਦਿ ਵਾਂਗ ਪੰਜਾਬੀ ਦਾ ਪੜ੍ਹਾਇਆ ਜਾਣਾ ਵੀ ਯਕੀਨੀ ਨਹੀਂ ਬਣਾ ਲੈਂਦੇ। ਜਿਸਤਰਾਂ ਪਬਲਿਕ ਸਕੂਲਾਂ ਵਿਚ ਸਾਡੇ ਬੱਚੇ ਅੰਗ੍ਰੇਜ਼ੀ ਤੇ ਦੂਜੀਆਂ ਭਾਸ਼ਾਵਾਂ ਪੜ੍ਹਨ ਦੇ ਇਛੁਕ ਹਨ, ਏਸੇ ਤਰਾਂ ਇਨ੍ਹਾਂ ਸਕੂਲਾਂ ਵਿਚ ਆਪਣੇ ਬਚਿੱਆਂ ਦੇ ਨਾਲ ਪੰਜਾਬੀ ਬੋਲੀ ਹੋਰਨਾਂ ਬੱਚਿਆਂ ਤੱਕ ਵੀ ਉਪਲੱਭਦ ਹੋਣੀ ਚੰਗੀ ਗੱਲ ਹੈ।

ਇਸ ਦਾ ਚੰਗਾ ਪੱਖ ਇਹ ਵੀ ਹੈ ਕਿ ਰਾਜ ਪੱਧਰ ਤੇ, ਕੈਲੇਫੋਰਨੀਆਂ ਵਿਚ ਵੀ ਪਬਲਿਕ ਸਕੂਲਾਂ ਵਿਚ ਪੰਜਾਬੀ ਦਾ ਪੜ੍ਹਾਇਆ ਜਾਣਾ ਪਹਿਲਾਂ ਹੀ ਕੁਝ ਸਮੇਂ ਤੋਂ ਪ੍ਰਵਾਨਿਤ ਹੈ। 9/11 ਦੀ ਦੁਖਦਾਈ ਘਟਨਾ ਤੋਂ ਪਿਛੋਂ, ਸਮੇਂ ਦੀ ਲੋੜ ਨੁੰ ਵੇਖਦਿਆਂ ਫਰੲਸਦਿੲਨਟ ਵਲੋਂ ਜਨਵਰੀ 2006, ਵਿਚ ਜਾਰੀ ਕੀਤਾ National Security Language Initiative (NSLI) ਇਸ ਲਈ ਹੋਰ ਵੀ ਸਹਾਈ ਹੈ। ਜਿਸ ਦਵਾਰਾ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਛੋਟੇ ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਯੂਨੀਵਰਸਟੀਆਂ ਤਕ ਦੂਜੀਆਂ ਜ਼ਰੂਰੀ ਜ਼ਬਾਨਾਂ ਪੜ੍ਹਨ / ਪੜ੍ਹੌਣ ਦੀ ਯੋਜਨਾ ਹੈ।

ਜੁਗ ਬਦਲ ਚੁੱਕਾ ਹੈ। ਇਸਦੇ ਉਲਟ ਪਹਿਲਾਂ ਜਿਥੇ ਅਮਰੀਕੀ ਸ਼ਹਿਰੀਆਂ ਨੂੰ ਕੇਵਲ ਅੰਗਰੇਜ਼ੀ ਭਾਸ਼ਾ ਹੀ ਸਿਖਣ ਦੀ ਲੋੜ ਤੇ ਜ਼ੋਰ ਦਿਤਾ ਜਾਂਦਾ ਰਿਹਾ ਸੀ, ਇਸ ਨਵੀਂ ਸੋਚ ਦਵਾਰਾ ਇਸ ਨਵੀਂ ਦੁਨੀਆਂ ਨੂੰ ਮੈਲਟਿੰਗ ਪੌਟ ਦੀ ਬਜਾਏ ਇਕ ਲੈਂਡਸਕੇਪ ਗਾਰਡਨ, ਜਿਸ ਵਿਚ ਅਨੇਕ ਰੰਗਾਂ ਦੇ ਨਿੱਕੇ ਵੱਡੇ ਫੁਲ, ਇਕ ਹੀ ਬਾਗ ਵਿਚ ਵਿਚਰ ਰਹੇ ਹੋਣ, ਕਹਿਣਾ ਵਧੇਰੇ ਢੁਕਵਾਂ ਲਗਦਾ ਹੈ। ਦੇਸ ਭਰ ਵਿਚ ਕੌਮੀ ਸਦਭਾਵਨਾ ਤੇ ਦੁਨੀਆ ਦੇ ਹੋਰ ਦੇਸਾਂ ਨਾਲ ਨੇੜਤਾ ਤੇ ਸਾਂਝ ਵਧਾਉਣ ਲਈ ਹੋਰ ਬੋਲੀਆਂ ਦਾ ਗਿਆਨ ਹੋਣਾ ਸਮੇਂ ਦੀ ਲੋੜ ਸਮਝਿੱਆ ਜਾਣ ਲਗਾ ਹੈ। ਤੇ ਇਸਤਰਾਂ ਦੇਸ ਦੀ ਸੁਰੱਖਿਆ ਹਿੱਤ ਅਮਰੀਕਨ ਬਚਿੱਆਂ ਲਈ ਅੰਗ੍ਰੇਜ਼ੀ ਦੇ ਨਾਲ ਪੰਜਾਬੀ ਵਾਂਗ ਹੋਰ ਭਾਸ਼ਾਵਾਂ ਦਾ ਪੜ੍ਹਾਇਆ ਜਾਣਾ ਵੀ ਪੁਰਾਣੇ ਵਕਤਾਂ ਨਾਲੋਂ ਕਿਤੇ ਸੌਖਾ ਬਣ ਜਾਣ ਦੀ ਆਸ ਬਝਦੀ ਪ੍ਰਤੀਤ ਹੋ ਰਹੀ ਹੈ। ਜੋ ਆਉਣ ਵਾਲੇ ਸਮੇਂ ਵਿਚ ਸਮੁੱਚੇ ਕੌਮੀ ਭਾਈਚਾਰੇ ਲਈ ਵਧੇਰੇ ਗੁਣਕਾਰੀ ਸਾਬਤ ਹੋ ਸਕਦੀ ਹੈ। ਇਸਦਾ ਕੁਲ ਜੋੜ ਇਹੀ ਬਣਦਾ ਹੈ ਕਿ ਕੈਲੇਫੋਰਨੀਆਂ ਦੇ ਜਿਸ ਵੀ ਪਬਲਿਕ ਸਕੂਲ ਵਿਚ 15 ਜਾਂ ਵਧ ਬੱਚੇ ਪੰਜਾਬੀ ਪੜਨੀ ਚਾਹੁੰਦੇ ਹਨ, ਸਥਾਨਕ ਸਕੂਲ ਬੋਰਡ ਦੇ ਸਹਿਯੋਗ ਨਾਲ ਪੰਜਾਬੀ ਦੀ ਕਲਾਸ ਚਾਲੂ ਕੀਤੀ ਜਾ ਸਕਦੀ ਹੈ। ਜੋ ਕੈਲੇਫੋਰਨੀਆਂ ਦੇ ਕੁਝ ਹਿੰਮਤੀ ਭਾਈਚਾਰਿਆਂ ਦੇ ਸਕੂਲ਼ਾਂ ਤੇ ਯੂਨੀਵਰਸਟੀਆਂ ਵਿਚ ਜਿਵੇਂ ਯੂਬਾ ਸਿਟੀ, ਲਾਈਵ ਓਕ, ਮੌਡੈਸਟੋ, ਕਰਮਨ, ਬਰਕਲੇ ਯੂਨੀਵਰਸਿਟੀ, ਸਨ ਹੋਜ਼ੇ ਯੂਨੀਵਰਸਟੀ ਆਦਿ ਥਾਵਾਂ ਤੇ ਕੁਝ ਸਮੇਂ ਤੋਂ ਪੜ੍ਹਾਈ ਵੀ ਜਾ ਰਹੀ ਹੈ।

ਫਰੈਜ਼ਨੋ ਤੇ ਮਦੇਰਾ ਦੇ ਇਲਾਕਿਆਂ ਵਿਚ ਪੰਜਾਬੀ ਦੀ ਸਲਾਮਤੀ ਲਈ ਇਸ ਦਾ ਬੀੜਾ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਵਲੋਂ, ਜੋ ਫਰੈਜ਼ਨੋਂ ਅਤੇ ਮਦੇਰਾ ਦੇ ਇਲਾਕਿਆਂ ਵਿਚਲੇ 10 ਗੁਰਦਵਾਰਿਆਂ ਵਲੋਂ ਚੁਣੀ ਹੋਈ ਸਾਂਝੀ ਸੰਸਥਾ ਹੈ, ਪਿਛਲੇ ਕੁਝ ਸਮੇਂ ਤੋਂ ਚੁਕ ਹੋਇਆ ਹੈ। ਸਿੱਖ ਕੌਂਸਲ ਵਲੋਂ ਫਰੈਜ਼ਨੋਂ ਦੇ ਸਥਾਨਕ ਸਕੂਲਾਂ ਤੇ ਫਰੈਜ਼ਨੋਂ ਸਟੇਟ ਯੂਨੀਵਰਸਟੀ ਦੇ ਸੰਬੰਧਤ ਕਰਮਚਾਰੀਆਂ ਨਾਲ ਇਸ ਵਿਸ਼ੇ ਤੇ ਵਾਰਤਾਲਾਪ ਚਲ ਰਹੀ ਹੈ। ਪਰ ਇਸ ਤੋਂ ਪੂਰਾ ਲਾਭ ਉਠਾਉਣ ਲਈ ਸਾਰੇ ਪੰਜਾਬੀ ਮੂਲ ਦੇ ਸ਼ਹਿਰੀਆਂ, ਬੁਧੀਜੀਵੀਆਂ, ਲੇਖਕਾਂ, ਪਤਰਕਾਰਾਂ, ਸਾਹਿਤ ਸਭਾਵਾਂ, ਸਭਿੱਆਚਾਰ ਸੁਸਾਇਟੀਆਂ, ਗੁਰਦਵਾਰਾ ਪਰਬੰਧਕ ਕਮੇਟੀਆਂ ਨੂੰ ਸਮੁੱਚੇ ਤੌਰ ਤੇ ਜਾਗਰੂਕ ਹੋ ਕੇ ਆਪਣੇ ਆਪਣੇ ਰਸੂਖ ਅਨੁਸਾਰ ਆਪਣੇ ਭਾਈਚਾਰੇ ਵਿਚ ਜਾਗ੍ਰਿਤ ਪੈਦਾ ਕਰਨ ਦੀ ਲੋੜ ਹੈ। Teaching Line ਵਲ ਜਾਣ ਵਾਲੇ ਨੌਜਵਾਨ ਬੱਚੇ, ਬਚੀੱਆਂ ਲਈ ਜਨਰਲ ਟੀਚਿੰਗ ਦੇ ਨਾਲ ਪੰਜਾਬੀ ਕ੍ਰੀਡੈਂਸ਼ਲ਼ਜ਼ ਹਾਸਲ ਕਰਨ ਦਾ ਰੁਝਾਨ ਪੈਦਾ ਕਰਨ ਦੀ ਵੀ ਲੋੜ ਹੈ।

ਦੂਸਰੇ ਪਾਸੇ ਇਕ ਸਮੱਸਿਆ ਹੋਰ ਜੋ ਇਸ ਤੋਂ ਵੀ ਮੁਢਲੀ ਹੋਣ ਨਾਤੇ ਗੰਭੀਰ ਹੈ। ਉਹ ਇਹ ਹੈ ਕਿ ਕੈਲੇਫੋਰਨੀਆਂ ਦੇ ਸਕੂਲਾਂ ਵਿਚ ਇਤਿਹਾਸ ਤੇ ਸਮਾਜਿਕ ਵਿਗਿਆਨ ਦੇ ਸਿਲੇਬਸ ਵਿਚ ਸਿੱਖਾਂ ਤੇ ਸਿੱਖੀ ਬਾਰੇ ਕੁਝ ਨੲ੍ਹੀਂ ਪੜ੍ਹਾਇਆ ਜਾਂਦਾ। ਭਾਰਤ ਬਾਰੇ ਜੋ ਪਾਠ ਸਿਲੇਬਸ ਵਿਚ ਹਨ ਉਨ੍ਹਾਂ ਵਿਚ ਸਿੱਖੀ ਦਾ ਕੋਈ ਜ਼ਿਕਰ ਕੀਤਾ ਨਹੀਂ ਮਿਲਦਾ।

ਇਸਦਾ ਮੁੱਖ ਕਾਰਣ ਇਹ ਹੀ ਦਸਿਆ ਜਾਂਦਾ ਹੈ ਕਿ ਕੈਲੇਫੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ ਨੇ 2000 ਵਿਚ ਹਿਸਟਰੀ ਸੋਸ਼ਲ ਸਾਇੰਸ ਫਰੇਮਵਰਕ ਨੂੰ ਅਪਣਾਇਆ ਸੀ, ਜੋ ਕਿ ਸਿੱਖਾਂ ਦੀ ਕੈਲੇਫੋਰਨੀਆਂ ਵਿਚ 100 ਸਾਲਾਂ ਤੋਂ ਵਧ ਹੋਂਦ ਤੋਂ ਬਿਲਕੁਲ ਅਣਜਾਣ ਰਿਹਾ। ਕੈਲੇਫੋਰਨੀਆਂ ਦੇ ਸਕੂਲਾਂ ਲਈ ਹਿਸਟਰੀ ਸੋਸ਼ਲ ਸਾਇੰਸ ਫਰੇਮਵਰਕ ਪਬਲਿਸ਼ਰਾਂ ਤੇ ਲਿਖਾਰੀਆਂ ਨੂੰ ਸੇਧਾਂ ਪ੍ਰਦਾਨ ਕਰਦਾ ਹੈ। ਸਕੂਲਾਂ ਵਿਚ ਕਿਤਾਬਾਂ ਲਈ ਉਹ ਹੀ ਛਾਪਿਆ ਜਾਂਦਾ ਹੈ, ਜੋ ਫਰੇਮਵਰਕ ਇਜਾਜ਼ਤ ਦੇਂਦਾ ਹੈ।

ਇਸ ਤੌਂ ਪ੍ਰਤੱਖ ਹੈ ਕਿ 2000 ਫਰੇਮਵਰਕ ਦੀ ਤਿਆਰੀ ਸਮੇਂ ਸਿੱਖਾਂ ਲਈ ਵਕਾਲਤ ਕਰਨ ਦਾ ਕੋਈ ਠੋਸ ਪ੍ਰਬੰਧ ਨਹੀਂ ਸੀ। ਬੇਸ਼ਕ ਸਿੱਖ 1890 ਤੋਂ ਕੈਲੇਫੋਰਨੀਆਂ ਵਿਚ ਰਹਿ ਰਹੇ ਹਨ। ਸਰਦਾਰ ਭਗਤ ਸਿੰਘ ਥਿੰਧ 1917 ਵਿਚ ੂਛ ਬਰਕਲੇ ਪੜ੍ਹਨ ਲਈ ਆਏ, ੂਸ਼ ਅਰਮੇ ਵਿਚ ਭਰਤੀ ਹੋਏ ਸਨ ਤੇ 1918 ਵਿਚ ਜੰਗ ਖਤਮ ਹੋਣ ਤੇ ੍ਹੋਨੋਰੳਬਲੇ ਧਸਿਚਹੳਰਗੲ ਹੋਏ ਸਨ। ਯੂਰਪ ਦੀ ‘ਆਜ਼ਾਦੀ ਬਚਾਓ’ ਦੀ ਪਹਿਲੀ ਵੱਡੀ ਜੰਗ ਦੌਰਾਨ ਅਲਲਇਦ ਢੋਰਚੲਸ ਵਲੋਂ ਜੂਝਦਿਆਂ 84000 ਸਿੱਖ ਸ਼ਹੀਦ ਹੋਏ ਸਨ। 1960ਵਿਆਂ ਵਿਚ ਡਾਕਟਰ ਦਲੀਪ ਸਿੰਘ ਸੌਂਡ ੀਮਪੲਰੳਿਲ ਛੋੁਨਟੇ ਵਿਚ ਜੱਜ ਚੁਣੇ ਗਏ ਸਨ ਤੇ ਫਿਰ ਕਾਂਗਰਸ ਦੇ ਮੈਂਬਰ ਬਣੇ। ਪਰਧਾਨ ਜੇ.ਐਫ.ਕੇ. ਅਤੇ ਜੌਹਨਸਨ ਨਾਲ ਫੋਟੋ ਵੀ ਛਪੀਆਂ। ਅਜ ਅਨੇਕਾਂ ਸਿੱਖ ਪਰਿਵਾਰਾਂ ਦੇ ਧੀਆਂ ਪੁੱਤ ਅਮ੍ਰੀਕਨ ਸੈਨਾਂ ਅਤੇ ਸਪੇਸ ਪ੍ਰੋਗਰਾਮਾਂ ਵਰਗੀਆਂ ਸਭ ਸ਼ਾਖਾਂ ਵਿਚ ਸੇਵਾ ਨਿਭਾ ਰਹੇ ਹਨ। ਪੰਜਾਬੀ ਸਿੱਖ ਖੇਤੀਬਾੜੀ, ਬਿਜ਼ਨਸ, ਕੌਮਰਸ, ਮੈਡੀਸਨ ਸਭ ਖੇਤਰਾਂ ਵਿਚ ਆਪਣਾ ਨਾਮ ਕਮਾ ਚੁਕੇ ਹਨ। ਇਸ ਸਭ ਕੁਝ ਦੇ ਬਾਵਜੂਦ ਹੈਰਾਨੀ ਅਤੇ ਦੁਖ ਦੀ ਗਲ ਇਹ ਹੈ ਕਿ ਸਿਖਾਂ ਦਾ ਜ਼ਿਕਰ ਨਾ ਤਾਂ ਕੈਲੇਫੌਰਨੀਆਂ ਦੇ ਇਤਿਹਾਸ ਵਿਚ ਕਿਤੇ ਹੈ ਅਤੇ ਨਾ ਹੀ ਸਮਾਜਕ ਵਿਗਿਆਨ, ਯਾਨੀ ਸੋਸ਼ਲ ਸਾਇੰਸ ਵਿਚ ਹੀ ਕਿਧਰੇ ਮਿਲਦਾ ਹੈ। ਪਿਛੇ ਜਹੇ ਘਰੳਦੲ 7, ਦੀ ਇਕ ਪੁਸਤਕ ਵਿਚ ਗੁਰੁ ਨਾਨਕ ਪਾਤਸ਼ਾਹ ਦਾ ਹਵਾਲਾ ਦਿਤਾ ਗਿਆ ਸੀ ਜਿਸ ਵਿਚ ਡਾ: ਓਂਕਾਰ ਸਿੰਘ ਬਿੰਦਰਾ ਹੁਰਾਂ ਅਨੁਸਾਰ ਉਨ੍ਹਾਂ ਦਾ ਨਾਂ ਹੀ ‘ਗੁਰੁ ਨਾਨਕ ਦੇਵੀ ਜੀ’, ਲਿਖਿਆ ਹੋਇਆ ਸੀ ਤੇ ਸਿਰ ਉਪਰ ਟੋਪੀ ਵਰਗੀ ਮੂਰਤ ਸ਼ਾਮਲ ਕੀਤੀ ਹੋਈ ਸੀ। ਸੈਕਰਾਮੈਂਟੋ ਨਿਵਾਸੀ ਤੇ ਰੀਟਾਇਰਡ ਪ੍ਰੋਫੈਸਰ ਡਾ: ਓਂਕਾਰ ਸਿੰਘ ਬਿੰਦਰਾ ਹੁਰਾਂ ਅਨੁਸਾਰ ਇਸ ਤੇ ਇਤਰਾਜ਼ ਉਠਾਉਣ ਉਪ੍ਰੰਤ ਪ੍ਰਕਾਸ਼ਕ ਵਲੋਂ ਉਹ ਮੂਰਤ ਤਾਂ ਹਟਾ ਲਈ ਗਈ ਹੈ, ਪਰ ਉਸਦੀ ਥਾਂ ਅਜੇ ਹੋਰ ਕੋਈ ਲਗਾਈ ਨਹੀਂ ਜਾ ਸਕੀ।

ਹੁਣ ਕੈਲੇਫੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ 2008 ਤੋਂ ਅਜੇਹੇ ਫਰੇਮਵਰਕ ਨੂੰ ਸੋਧਣ ਲਈ ਕੋਸ਼ਿਸ਼ ਕਰ ਰਿਹਾ ਹੈ। 3 ਮਾਰਚ 2009 ਨੂੰ (CDE) ਕੈਲੇਫੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ ਵਲੋਂ ਸੈਕਰਾਮੈਂਟੋ ਵਿਚ ਕਰੀਕਲਮ ਕਮੇਟੀ ਦੀ ਜੋ ਮੀਟਿੰਗ ਰਖੀ ਗਈ ਸੀ, ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ (SCCC) ਵਲੋਂ ਉਸ ਵਿਚ ਸ਼ਾਮਿਲ ਹੋਣ ਦੀ ਜ਼ਿਮੇਵਾਰੀ ਮੈਨੂੰ ਸੌਂਪੀ ਗਈ ਸੀ। ਮੇਰੇ ਨਾਲ ਸਰਦਾਰ ਚਰਨਜੀਤ ਸਿੰਘ ਬਾਠ ਅਤੇ ਸਰਦਾਰ ਭਰਪੂਰ ਸਿੰਘ ਧਾਲੀਵਾਲ ਵਲੋਂ ਸੈਕਰਾਮੈਂਟੋ ਪਹੁੰਚਕੇ ਵਖ ਵਖ ਟੈਸਟੀਮਨੀਜ਼ ਪੇਸ਼ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਲਗ ਭਗ 30 ਮੈਂਬਰਾਂ ਦੀ ਕਰੀਕਲਮ ਕਮੇਟੀ ਨੇ ਬੜੇ ਧਿਆਨ ਨਾਲ ਸੁਣਿਆਂ। ਉਸ ਵਿਚ ਡਾ: ਬਿੰਦਰਾ ਦੀ ਅਗਵਾਈ ਹੇਠ ਯੋਜਨਾਬੱਧ ਤਰੀਕੇ ਨਾਲ Grade 1, Grade 3, Grade 4, Grade 7, Grade 9 ਅਤੇ Grade 10 ਵਿਚ ਯੋਗ ਥਾਵਾਂ ਤੇ ਦੂਜਿਆਂ ਦੇ ਬਰਾਬਰ ਸਿੱਖ ਅਤੇ ਸਿੱਖੀ ਦਾ ਹਵਾਲਾ ਸ਼ਾਮਿਲ ਕੀਤੇ ਜਾਣ ਦੀ ਤਾਕੀਦ ਕੀਤੀ ਗਈ ਸੀ। ਇਸ ਮੀਟਿੰਗ ਦੀ ਪੂਰੀ ਰੀਪੋਟ ਡਾ: ਬਿੰਦਰਾ ਪਾਸੋਂ ਮੰਗੀ ਜਾ ਸਕਦੀ ਹੈ ਅਤੇ ਜਾਂ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਦੀ ਵੈਬਸਾਈਟ ਤੇ ਵੀ ਵੇਖੀ ਜਾ ਸਕਦੀ ਹੈ: www.sikhcouncilcentralca.com

ਸ਼੍ਰੀਮਤੀ ਈਵੌਨ ਟੇਲਰ, ਜੋ ਮੌਡੈਸਟੋ ਸਿਟੀ ਸਕੂਲ ਡਿਸਟ੍ਰਿਕ ਵਿਚ ਦੁਨੀਆਂ ਦੇ ਧਰਮਾਂ ਤੇ ਭੂਗੋਲ ਬਾਰੇ ਪਿਛਲੇ ਨੌ ਸਾਲਾਂ ਤੋਂ ਪੜ੍ਹਾ ਰਹੀ ਹੈ, ਦਾ ਨਿਰਣਾ ਹੈ ਕਿ ਨੌਵੀਂ ਕਲਾਸ ਦੇ ਚੋਣਵੇਂ ਵਿਸ਼ੇ ਪਖੋਂ ਸਿੱਖ ਧਰਮ ਨੂੰ ‘ਸਰਵੇ ਆਫ ਵਰਲਡ ਰਿਲੀਜਨਜ਼’ ਵਿਚ ਸ਼ਾਮਿਲ ਕੀਤਾ ਜਾਣਾ ਸਮੇਂ ਦੀ ਲੋੜ ਹੈ। ਕੈਲੇਫੋਰਨੀਆਂ ਦੀ ਸਟੇਟ ਯੂਨੀਵਰਸਟੀ ਦੇ ਧਰਮ ਵਿਭਾਗ ਦੇ ਪ੍ਰੋਫੈਸਰ ਡਾ: ਜੈਫਰੀ ਬਰੌਡ ਦਾ ਸੂਝਾਅ ਹੈ ਕਿ ਕੈਲੇਫੋਰਨੀਆਂ ਵਿਚ ਸਿੱਖਿਜ਼ਮ ਸਟੇਟ ਦੇ ਸਿੱਖਾਂ ਦੀ ਆਬਾਦੀ ਨੂੰ ਧਿਆਨ ਵਿਚ ਰਖਦੇ ਹੋਏ ਪੜ੍ਹਾਉਣੀ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਕਾਕਾਰਾਂ ਬਾਰੇ ਪੜ੍ਹਾਉਣਾ ਆਸਾਨ ਵੀ ਹੈ ਤੇ ਲੋਕਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਲਾਹੇਵੰਦ ਵੀ ਹੈ। ‘ਇਕ ਰੱਬੀ’ ਤੇ ‘ਸੂਫੀ ਭਾਵਨਾ’ ਨੂੰ ਤਰਜੀਹ ਦੇਣ ਵਾਲੇ ਸਿੱਖ ਧਰਮ ਨੂੰ ਸਰਵੇ ਆਫ ਵਰਲਡ ਰਿਲੀਜਨਜ਼ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਸ਼੍ਰੀਮਤੀ ਈਵੌਨ ਟੇਲਰ ਅਤੇ ਪ੍ਰੋ: ਬਰੌਡ ਹੁਰਾਂ ਦੇ ਇਹ ਸੁਝਾਅ ਹੋਰ ਕਈ ਵਡਮੁਲੇ ਸੁਝਾਵਾਂ ਸਮੇਤ ਪਹਿਲਾਂ ਕੀਤੀਆਂ ਜਾ ਚੁਕੀਆਂ ਮੀਟਿੰਗਾਂ ਵਿਚ ਡਾ: ਬਿੰਦਰਾ ਦੀ ਅਗਵਾਈ ਹੇਠ ਕਰੀਕਲਮ ਕਮੇਟੀ ਨੂੰ ਪੇਸ਼ ਕੀਤੇ ਜਾ ਚੁਕੇ ਹਨ।

ਪ੍ਰਦੇਸ ਹੋਵੇ ਜਾਂ ਦੇਸ, ਆਪਣੀ ਬੋਲੀ ਦੇ ਖਤਮ ਹੋ ਜਾਣ ਨਾਲ ਉਸਦੇ ਸੱਭਿਆਚਾਰ ਦਾ ਖਤਮ ਹੋ ਜਾਣਾ ਇਕ ਇਤਿਹਾਸਕ ਸੱਚਾਈ ਹੈ। ਇਕ ਸੱਚਾਈ ਹੋਰ ਵੀ ਹੈ ਕਿ ਪੰਜਾਬੀ ਜ਼ੁਬਾਨ ਬੇਸ਼ਕ ਕਿਸੇ ਇਕ ਕੌਮ ਦੀ ਮਲਕੀਅਤ ਨਹੀਂ ਹੈ, ਪਰ ਇਹ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣ ਚੁਕੀ ਹੈ। ਪੰਜਾਬੀ ਜ਼ੁਬਾਨ ਦਾ ਖਤਮ ਹੋ ਜਾਣਾ ਸਿੱਖ ਧਰਮ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ। ਇਕ ਸੱਚ ਇਹ ਵੀ ਹੈ ਕਿ ਲੰਮੇ ਸਮੇਂ ਲਈ ਕੋਈ ਜ਼ੁਬਾਨ ਕੇਵਲ ਬੋਲਿਆਂ ਹੀ ਜੀਵਤ ਨਹੀਂ ਰੱਖੀ ਜਾ ਸਕਦੀ ਜਦ ਤਕ ਉਸਦੀ ਸਲਾਮਤੀ ਤੇ ਵਿਸਥਾਰ ਲਈ ਯੋਜਨਾਬੱਧ ਢੰਗ ਨਾਲ ਪੜ੍ਹਨਾ ਲਿਖਣਾ ਸ਼ਾਮਿਲ ਨਾ ਹੋਵੇ। ਜੋ ਸਥਾਨਕ ਵਿਦਿਆ ਪ੍ਰਨਾਲੀ ਵਿਚ ਦਾਖਲ ਹੋ ਕੇ ਹੀ ਹੋ ਸਕਦਾ ਹੈ।

ਹੋਰ ਲੰਬਾ ਹੋਣ ਦੇ ਡਰੋਂ, ਅਖੀਰ ਵਿਚ ਇਸ ਲੇਖ ਨੂੰ ਏਥੇ ਸਮਾਪਤ ਕਰਨ, ਪਰ ਵਿਚਾਰ ਨੂੰ ਅੱਗੇ ਤੋਰੀ ਰੱਖਣ ਲਈ, ਏਥੋਂ ਦੇ ਇਕ ਨੈਸ਼ਨਲ ਪਬਲਿਕ ਰੇਡੀਓ ਹੋਸਟ ਦਾ ਕਥਨ ਏਥੇ ਦੁਹਰਾ ਦੇਣਾ ਕੁਥਾਂ ਨਹੀਂ ਹੋਵੇਗਾ, ‘English is important, no doubt, but your mother tongue is the language of love’.
©Jas Singh