ArticlesLetter to Assembly Woman Brownley (English)
Yuba City - Resolution (English)
SCCC Resolution - Guru Nanak Prakaash Utsav 2009 (English)
Letter to First Lady Maria Shriver for Congressman S. Dalip Singh Saund (English)
Letter to Senator Runner for Congressman S. Dalip Singh Saund (English)
Punjabi Language and Sikhism in the history and education of California (Punjabi)
Brief Sikh History and Vaisakhi Message (English)
New Madera Sikh Temple Dedicated (English)
SCCC member's meeting with Sikh Coalition (English)
California Punjabi Language Effort (Punjabi)
California Sikhs not yet in textbooks (English)
Petition for beginner Punjabi class (English)
Punjabi Language (Punjabi)
Adoption of Recommendations and Declarations (English)
Efforts to save Punjabi Language ( English) (Punjabi)ਕੈਲੇਫੋਰਨੀਆਂ ਦੇ ਇਤਿਹਾਸ ਅਤੇ ਸਿਲੇਬਸ ਵਿਚ
ਪੰਜਾਬੀ ਬੋਲੀ ਅਤੇ ਸਿੱਖੀ ਦਾ ਸਥਾਨ
By: ਪਸ਼ੌਰਾ ਸਿੰਘ ਢਿਲੋਂ
Tel: (559) 708-4399
www.pashaurasinghdhillon.com

ਦੇਸ ਹੋਵੇ ਜਾਂ ਪ੍ਰਦੇਸ, ਮਾਂ ਬੋਲੀ ਦੇ ਖਤਮ ਹੋ ਜਾਣ ਨਾਲ ਉਸਦੇ ਸੱਭਿਆਚਾਰ ਦਾ ਖਤਮ ਹੋ ਜਾਣਾ ਉਸੇ ਤਰਾਂ ਦੀ ਹੀ ਸੱਚਾਈ ਮੰਨਿਆਂ ਜਾਂਦਾ ਹੈ ਜਿਵੇਂ ਔਕਸੀਜਨ ਦੇ ਖਤਮ ਹੋ ਜਾਣ ਨਾਲ ਇਸ ਜਗ-ਜੀਵਨ ਦੀ ਲੀਲ੍ਹਾ ਦੀ ਹੋ ਸਕਦੀ ਹੈ। ਪਿਛਲੇ ਸਾਲ ਇਸੇ ਤਰਾਂ ਦੀ ਹੋਣੀ ਅਤੇ ਚਿੰਤਾਜਨਕ ਦ੍ਰਿਸ਼ ਦੀ ਚਿਤਾਵਨੀ ਦੇਂਦੀ ਯੂਨੈਸਕੋ ਦੀ ਰਿਪੋਟ, ਕਿ ਪੰਜਾਬੀ ਬੋਲੀ ਆਉਣ ਵਾਲੇ 50 ਸਾਲਾਂ ਵਿਚ ਖਤਮ ਹੋ ਜਾਣ ਵਾਲੇ ਰਾਹੇ ਪੈ ਚੁਕੀ ਹੈ, ਲੈ ਕੇ ਪ੍ਰਸਿਧ ਵਿਦਵਾਨ ਪਤ੍ਰਕਾਰ ਕੁਲਦੀਪ ਨਈਅਰ ਜਦੋਂ ਪੰਜਾਬ ਗਏ ਸਨ, ਤਾਂ ਪੰਜਾਬ ਸਰਕਾਰ ਵੀ ਜਿਵੇਂ ਕਿਸੇ ਨੀਂਦ ਤੋਂ ਬੁਖਲਾ ਕੇ ਅਚਾਨਕ ਜਾਗੀ ਹੋਵੇ। ਜਿਸ ਦੇ ਫਲਸਰੂਪ ਜੋ ਚਰਚਾ ਪੰਜਾਬ ਤੇ ਉਸ ਤੋਂ ਬਾਹਿਰ ਵਸਦੇ ਪੰਜਾਬੀ ਮੂਲ ਦੇ ਸ਼ਹਿਰੀਆਂ ਵਿਚ ਛਿੜੀ ਹੋਈ ਹੈ; ਇਸ ਨਾਲ ਸਹਿਮਤੀ ਜਾਂ ਅਸਹਿਮਤੀ ਲਈ ਜੋ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ, ਉਸ ਤੋਂ ਆਪਾਂ ਸਭ ਭਲੀ ਪਰਕਾਰ ਜਾਣੂ ਹਾਂ। ਅਨੇਕਾਂ ਦਲੀਲਾਂ ਵਿਚ ਸਭ ਤੋਂ ਪਹਿਲੀ ਤਾਂ ਇਹੀ ਦਿੱਤੀ ਜਾਂਦੀ ਰਹੀ ਹੈ ਕਿ ਜਦੋਂ ਤੱਕ ਪੰਜਾਬੀ ਘਰਾਂ ਵਿਚ, ਪਰਿਵਾਰਾਂ ਵਿਚ ਬੱਚਿਆਂ ਨਾਲ ਬੋਲੀ ਜਾਂਦੀ ਰਹੇਗੀ, ਇਹ ਮਰ ਨਹੀਂ ਸਕਦੀ। ਇਹ ਵੀ ਕਿਹਾ ਜਾਂਦਾ ਹੈ ਕਿ ਜਦ ਤੱਕ ਪੰਜਾਬੀ ਵਿਚ ਲਿੱਖਿਆ ਹੋਇਆ ਗੁਰੁ ਗ੍ਰੰਥ ਸਾਹਿਬ ਸਿੱਖਾਂ ਦੇ ਅੰਗ ਸੰਗ ਹੈ, ਪੰਜਾਬੀ ਬੋਲੀ ਨੂੰ ਕੋਈ ਖਤਰਾ ਨਹੀਂ ਹੋ ਸਕਦਾ। ਸੱਚਾਈ ਪਰ ਕੁਝ ਹੋਰ ਹੈ। ਇਕੱਲੇ ਕੈਲੇਫੋਰਨੀਆਂ ਵਿਚ ਹੀ ਅਨੇਕਾਂ ਪੰਜਾਬੀ ਮੂਲ ਦੇ ਬੱਚੇ ਹਨ ਜੋ ਹੁਣ ਆਪ ਬੱਚਿਆਂ ਵਾਲੇ ਬਣ ਗਏ ਹਨ ਜਾਂ ਬਨਣ ਜਾ ਰਹੇ ਹਨ; ਜਦੋਂ ਉਹ ਆਪ ਹੀ ਪੰਜਾਬੀ ਬੋਲਣ ਤੇ ਲਿੱਖਣ, ਜਾਨਣ ਤੋਂ ਖੁੰਝ ਗਏ ਹਨ ਤਾਂ ਉਹ ਅਗੋਂ ਘਰਾਂ ਵਿਚ ਆਪਣੇ ਬੱਚਿਆਂ ਨਾਲ ਪੰਜਾਬੀ ਕਿਵੇਂ ਤੇ ਕਿਉਂ ਬੋਲਣਗੇ। ਅਗਲੀ ਗੱਲ, ਜੇ ਆਪ ਪੰਜਾਬੀ ਪੜ੍ਹਨ, ਬੋਲਣ ਤੇ ਸਮਝਣਯੋਗ ਹੀ ਨਾ ਰਹੇ, ਤਾਂ ਪੰਜਾਬ ਤੋਂ ਮੰਗਵਾਏ ਹੋਏ ਭਾਈ ਜੀ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਅੰਗ ਸੰਗ ਕਿਨੀਂ ਕੁ ਦੇਰ ਰੱਖ ਸਕਣਗੇ? ਜ਼ਾਹਿਰ ਹੈ ਕਿ ਸਾਡੇ ਪਾਸ ਇਸ ਦਾ ਦਾਰੂ ਜੇ ਕੇਵਲ ਦਲੀਲਾਂ ਹੀ ਹਨ ਤਾਂ ਉਸ ਦੇ ਸਿੱਟੇ ਕੀ ਨਿਕਲਣਗੇ; ਉਹ ਦਲੀਲਾਂ ਨਹੀਂ ਸਮਾਂ ਦੱਸੇਗਾ। ਉਸ ਪ੍ਰਸੰਗ ਵਿਚ UNESCO ਦੀ ਚਿਤਾਵਨੀ ਇਸ ਵਿਸ਼ੇ’ਤੇ ਕਿਸੇ ਖੋਜ ਉਪਰ ਅਧਾਰਤ ਹੋਣ ਕਰਕੇ ਵਧੇਰੇ ਬਾ-ਦਲੀਲ ਤੇ ਸਾਰਥਕ ਪ੍ਰਤੀਤ ਹੁੰਦੀ ਹੈ।

ਦੋ ਸ਼ਬਦ ਮਾਂ ਬੋਲੀ ਪੰਜਾਬੀ ਦੀ ਪਰਿਭਾਸ਼ਾ ਬਾਰੇ:
ਪੰਜਾਬੀ ਬੋਲੀ ਉਸ ਇਲਾਕੇ ਦੇ ਰਹਿਣਵਾਲਿਆਂ ਦੀ ਮਾਂ ਬੋਲੀ ਸਮਝੀ ਜਾਂਦੀ ਹੈ, ਜੋ ਜਾਂ ਤਾਂ ਪੰਜਾਬ ਵਿਚ ਵਸਦੇ ਹਨ, ਜਾਂ ਉਹ ਦੁਨੀਆਂ ਵਿਚ ਜਿਥੇ ਵੀ ਵਸਦੇ ਹਨ, ਆਪਣੀਆਂ ਜੜ੍ਹਾਂ ਇਸ ਪੰਜਾਬੀ ਬੋਲਦੇ ਇਲਾਕੇ ਤੋਂ ਹੀ ਸ਼ੁਰੂ ਹੋਈਆਂ ਸਮਝਦੇ ਹਨ; ਪੰਜਾਬੀ ਬੋਲਦਾ ਉਹ ਬਹੁ-ਧਰਮੀ ਇਲਾਕਾ, ਜੋ ਕਦੇ ਦਿੱਲੀ ਤੋਂ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ।

ਪੰਜਾਬੀ ਬੋਲੀ ਨਾਲ ਸਿੱਖੀ ਦਾ ਜੋੜ:
ਅੰਗਰੇਜ਼ੀ ਸਾਡੇ ਇਸ ਨਵੇਂ ਦੇਸ ਅਮਰੀਕਾ ਦੀ ਬੋਲੀ ਹੀ ਨਹੀਂ, ਸਗੋਂ ਅੰਤਰ-ਰਾਸ਼ਟਰੀ ਭਾਸ਼ਾ ਵੀ ਬਣ ਚੁਕੀ ਹੈ। ਅਮਰੀਕੀ ਸ਼ਹਿਰੀ ਹੋਣ ਨਾਤੇ ਅੰਗ੍ਰੇਜ਼ੀ ਤਾਂ ਹਰੇਕ ਸ਼ਹਿਰੀ ਨੇ ਸਿੱਖਣੀ ਹੀ ਹੈ।ਸਭਿਆਚਾਰਕ ਪਖੋਂ, ਪੰਜਾਬ ਤੋਂ ਹਿਜਰਤ ਕਰ ਕੇ ਕੈਲੇਫੋਰਨੀਆਂ,ਅਮਰੀਕਾ ਵਿਚ ਆ ਵਸੇ ਪੰਜਾਬੀ ਅਮਰੀਕਨ ਸ਼ਹਿਰੀਆਂ ਦੇ ਦਰਪੇਸ਼ ਸਵਾਲ ਹੁਣ ਇਹ ਬਣਿਆਂ ਹੋਇਆ ਹੈ, ਕਿ ਆਪਣੇ ਵਿਰਸੇ ਅਤੇ ਸਭਿਆਚਾਰ ਦੀ ਸਲਾਮਤੀ ਲਈ ਮਾਂ ਬੋਲੀ ਪੰਜਾਬੀ ਨੂੰ ਵੀ ਏਥੇ ਕਿਵੇਂ ਸੁਰਜੀਤ ਰੱਖਿਆ ਜਾਵੇ।ਇਕ ਸੱਚ ਇਹ ਵੀ ਹੈ ਕਿ ਪੰਜਾਬੀ ਬੋਲੀ ਬੇਸ਼ਕ ਕਿਸੇ ਇਕ ਕੌਮ ਦੀ ਮਲਕੀਅਤ ਤਾਂ ਨਹੀਂ ਹੈ, ਪਰ ਇਹ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣ ਚੁਕੀ ਹੈ।ਹਥਲੇ ਲੇਖ ਦਾ ਮੰਤਵ ਪੰਜਾਬੀ ਬੋਲੀ ਨੂੰ ਬਿਨਾਂ ਕਾਰਣ ਸਿੱਖੀ ਨਾਲ ਬੰਨ੍ਹਣ ਦਾ ਨਹੀਂ ਹੈ, ਸਗੋਂ ਇਸ ਸੱਚਾਈ ਨੂੰ ਸਵੀਕਾਰਨਾ ਹੈ ਕਿ ਇਹ ਦੋਵੇਂ ਆਪਸ ਵਿਚ ਘਿਓ ਖਿਚੜੀ ਹੋਏ ਪਏ ਹਨ।ਸਿੱਖਾਂ ਦੇ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿਚ ਹੋਣ ਨਾਤੇ, ਪੰਜਾਬੀ, ਗੁਰਮੁਖੀ ਅਤੇ ਸਿੱਖੀ ਇਸ ਕਦਰ ਰਲਗੱਡ ਹਨ, ਕਿ ਇਸ ਭਾਸ਼ਾ ਦਾ ਖਤਮ ਹੋ ਜਾਣਾ ਸਿੱਖ ਧਰਮ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗਰੰਥ ਸਾਹਿਬ (Sikh Holy Scripture) ਦਾ ਇਨ ਬਿਨ ਅਨੁਵਾਦ ਅਜੇ ਤੀਕ ਤਾਂ ਕਿਸੇ ਹੋਰ ਲਿੱਪੀ ਵਿਚ ਨਹੀਂ ਕੀਤਾ ਜਾ ਸਕਿਆ। ਇਸ ਹਾਲਤ ਵਿਚ ਪੰਜਾਬੀ ਬੋਲੀ ਦੇ ਅਲੋਪ ਹੋ ਜਾਣ ਨਾਲ ਸਿੱਖਾਂ ਦਾ ਦੂਹਰਾ, ਤੀਹਰਾ ਨੁਕਸਾਨ ਹੁੰਦਾ ਹੈ।ਅਮਰੀਕਾ ਦੇ ਇਕ ਨੈਸ਼ਨਲ ਪਬਲਿਕ ਰੇਡੀਓ ਹੋਸਟ ਦਾ ਕਥਨ ਏਥੇ ਦੁਹਰਾ ਦੇਣਾ ਕੁਥਾਂ ਨਹੀਂ ਹੋਵੇਗਾ, “English is important, no doubt, but your mother tongue is the language of love”.

ਅਨੇਕਾਂ ਸਿੱਖ ਜਥੇਬੰਦੀਆਂ, ਪੰਜਾਬੀ ਸਾਹਿਤ ਸਭਾਵਾਂ, ਸਭਿਆਚਾਰਕ ਸੁਸਾਇਟੀਆਂ, ਗੁਰਦਵਾਰੇ ਅਤੇ ਅਨੇਕਾਂ ਵਿਅਕਤੀ ਵਿਸ਼ੇਸ਼ ਏਥੇ ਪੰਜਾਬੀ ਬੋਲੀ ਤੇ ਵਿਰਸੇ ਦੀ ਸੰਭਾਲ ਲਈ ਜਤਨ ਕਰਦਿਆਂ ਵਧੀਆ ਭੂਮਿਕਾ ਨਿਭਾ ਰਹੇ ਹਨ। ਲੋੜੀਂਦੀ ਵਿਉਂਤ ਤੇ ਆਪਸੀ ਮਿਲਵਰਤਣ ਨਾਲ ਇਹ ਹੋਰ ਵੀ ਸੋਹਣੀ ਨਿਭਾ ਸਕਦੇ ਹਨ, ਜਿਵੇਂ ਸੈਨਹੋਜ਼ੇ ਦੇ ਗੁਰਦਵਾਰਾ ਸਾਹਿਬ ਵਿਚ ਪਿਛਲੇ ਕਈ ਸਾਲਾਂ ਤੋਂ ਸ਼੍ਰੀਮਤੀ ਪੁਸ਼ਪਿੰਦਰ ਕੌਰ ਹੁਰਾਂ ਦੇ ਜਤਨਾਂ ਨਾਲ PSL-Punjabi As A Second Language, Stepping Stones Instructional Books, ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਆਪਣੀ ਕਿਸਮ ਦਾ ਪੰਜਾਬੀ ਮੌਡਲ ਪੜ੍ਹਾਇਆ ਜਾ ਰਿਹਾ ਹੈ, ਜੋ ਲਗ ਭਗ 650 ਬੱਚਿਆਂ ਦੀ ਅਜੋਕੀ ਹਾਜ਼ਰੀ ਤੇ ਉਨ੍ਹਾਂ ਦੇ ਮਾਪਿਆਂ ਲਈ ਤਸੱਲੀਬਖਸ਼ ਪ੍ਰਤੀਤ ਹੁੰਦਾ ਹੈ। ਯੂਬਾ ਸਿਟੀ, ਸੈਕਰਾਮੈਂਟੋ, ਸੈਂਟਰਲ ਵੈਲੀ ਫਰੈਜ਼ਨੋਂ ਤੇ ਆਸ ਪਾਸ ਦੇ ਹੋਰ ਅਨੇਕਾਂ ਗੁਰਦਵਾਰਿਆਂ ਵਿਚ ਵੀ ਪ੍ਰਬੰਧਕ ਕਮੇਟੀਆਂ ਵਲੋਂ ਲੰਮੇ ਸਮੇਂ ਤੋਂ ਅਜੇਹੇ ਜਤਨ ਕੀਤੇ ਜਾ ਰਹੇ ਹਨ।ਪੰਜਾਬੀ ਭਾਈ ਚਾਰੇ ਵਲੋਂ ਕੁਝ ਹੋਰ ਸ਼ਹਿਰਾਂ ਵਿਚ ਖਾਲਸਾ ਸਕੂਲ ਤੇ ਖਾਲਸਾ ਕਾਲਜ ਖੋਲ੍ਹੇ ਜਾਣ ਵਰਗੀਆਂ ਚੰਗੀਆਂ ਖਬਰਾਂ ਵੀ ਸੁਨਣ ਨੂੰ ਮਿਲਦੀਆਂ ਹਨ। ਕੁਝ ਸਿਰਕੱਢ ਅਤੇ ਦਾਨੀ ਸਿੱਖ ਪਰਿਵਾਰਾਂ ਦੀ ਸੁਹਿਰਦਤਾ ਅਤੇ ਵੱਡੀ ਮਾਇਕ ਸਹਾਇਤਾ ਨਾਲ ਕੈਲੇਫੋਰਨੀਆਂ ਦੀਆਂ ਜਿਨ੍ਹਾਂ ਯੂਨੀਵਰਸਟੀਆਂ ਵਿਚ ਪੰਜਾਬੀ ਪ੍ਰੋਗਰਾਮ ਸਿੱਖ ਸਟਡੀਜ਼ ਚੇਅਰਜ਼ ਦੀ ਸਥਾਪਨਾ ਦਵਾਰਾ ਚਲਾਏ ਜਾ ਰਹੇ ਹਨ, ਉਨ੍ਹਾਂ ਵਿਚ ਯੂ.ਸੀ. ਸੈਂਟਾ ਬਾਰਬਰਾ, ਯੂ.ਸੀ. ਰਿਵਰਸਾਈਡ, ਯੂ.ਸੀ. ਸਟੈਨਫੋਰਡ, ਯੂ.ਸੀ. ਬਰਕਲੇ, ਕੈਲੇਫੋਰਨੀਆਂ ਸਟੇਟ ਯੂਨੀਵਰਸਟੀ ਹੇਵਰਡ ਦੇ ਨਾਂ ਵਰਨਣਯੋਗ ਹਨ। ਭਾਈਚਾਰਕ ਜਤਨਾਂ ਰਾਹੀਂ ਇਕੱਤਰ ਕੀਤੇ ਗਏ ਫੰਡਾਂ ਦਵਾਰਾ ਕੈਲੇਫੋਰਨੀਆਂ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਤੋਂ ਬਾਅਦ ਹੁਣ ਯੂ.ਸੀ ਮਰਸਡ ਵਿਚ ਵੀ ਪੰਜਾਬੀ ਕੋਰਸ ਸ਼ੁਰੂ ਕਰਵਾਏੇ ਜਾਣ ਦੀ ਗੱਲ ਚਲ ਰਹੀ ਹੈ। ਸੈਨ ਹੋਜ਼ੇ ਸਟੇਟ ਯੂਨੀਵਰਸਟੀ ਵਿਚ ਡਾ: ਆਤਮਜੀਤ ਸਿੰਘ 1997 ਤੋਂ ਪੰਜਾਬੀ ਸਟੱਡੀਜ਼ ਪ੍ਰੋਗਰਾਮ ਚਲਾ ਰਹੇ ਹਨ ਜੋ ਡਾ: ਮਹਿੰਦਰ ਸਿੰਘ ਮਦਾਨ ਤੇ ਸਹਿਯੋਗੀਆਂ ਦੇ ਉੱਦਮ ਅਤੇ ਪੰਜਾਬੀ ਭਾਈਚਾਰੇ ਦੀ ਭਰਵੀਂ ਮਾਇਕ ਸਹਾਇਤਾ ਸਦਕਾ ਦਸੰਬਰ 18, 2007 ਵਿਚ ਗੁਰੂ ਨਾਨਕ ਹੈਰੀਟੇਜ ਇਨਸਟੀਚਿਊਟ ਵਜੋਂ ਸਥਾਪਤ ਹੋ ਚੁਕਾ ਹੈ।

ਅਗਲੀ ਪੀੜ੍ਹੀ ਦੀ ਪੰਜਾਬੀ ਬੋਲੀ ਅਤੇ ਵਿਰਸੇ ਦੀ ਸਲਾਮਤੀ ਲਈ ਇਹ ਜਤਨ ਬੜੇ ਸ਼ਲਾਘਾਯੋਗ ਹਨ, ਜੋ ਕਿਸੇ ਚੰਗੇਰੇ ਬਦਲ ਦੇ ਮਿਲ ਜਾਣ ਤੱਕ ਹਰ ਕੀਮਤ ਜਾਰੀ ਰਹਿਣੇ ਚਾਹੀਦੇ ਹਨ। ਪਰ ਦਰਪੇਸ਼ ਮਸਲੇ ਦੇ ਹੱਲ ਲਈ ਵਿਢੀ ਗਈ ਲੰਮੀ ਦੌੜ ਲਈ ਇਹ ਜਤਨ ਕਾਫੀ ਨਹੀਂ ਹਨ। ਸਾਂਝੇ ਹਿੱਤ ਲਈ ਵੱਡੀਆਂ ਰਕਮਾਂ ਦੇ ਕੇ ਪਰਿਵਾਰਾਂ ਜਾਂ ਦਾਨੀ ਸੱਜਣਾਂ ਦੇ ਨਾਂਵਾਂ ਹੇਠ ਸਥਾਪਤ ਕੀਤੀਆਂ ਚੇਅਰਾਂ ਆਮ ਕਰਕੇ ਬੇਲੋੜੀ ਨੁਕਤਾ ਚੀਨੀ ਦਾ ਵਿਸ਼ਾ ਬਣ ਰਹੀਆਂ ਹਨ। ਲਗਾਤਾਰ ਫੰਡ ਇਕੱਤਰ ਕਰਦੇ ਰਹਿਣ ਦੀ ਲੋੜ ਸਦਕਾ ਮਾਇਆ ਦੀ ਵਾਧ ਘਾਟ ਕਾਰਣ ਅਤੇ ਗੁਰਦਵਾਰਿਆ ਵਿਚ ਪ੍ਰਬੰਧਕ ਕਮੇਟੀਆਂ ਦੇ ਅਦਲਣ-ਬਦਲਣ ਕਾਰਣ, ਪੰਜਾਬੀ ਕੋਰਸ ਇਸ ਕਦਰ ਖੁਲ੍ਹਦੇ ਤੇ ਬੰਦ ਹੁੰਦੇ ਰਹਿੰਦੇ ਹਨ, ਕਿ ਬੱਚੇ ‘ਊੜਾ ਊਠ’ ਤੋਂ ਅਗੇ ਤੋਰਨੇ ਅਸੰਭਵ ਹੋ ਜਾਂਦੇ ਹਨ। ਬਹੁ-ਗਿਣਤੀ ਗੁਰਦਵਾਰਿਆਂ ਦੇ ਮੌਜੂਦਾ ਪ੍ਰਬੰਧਕਾਂ ਨਾਲ ਗੱਲ ਬਾਤ ਕਰਦਿਆਂ ਇਸ ਖੁਸ਼ੀ ਦਾ ਅਹਿਸਾਸ ਅਤੇ ਧਰਵਾਸ ਤਾਂ ਹੁੰਦਾ ਹੈ, ਕਿ ਉਨ੍ਹਾਂ ਦੇ ਨਵੇਂ ਪ੍ਰਬੰਧ ਹੇਠ ਕਿੱਨੇ ਬੱਚੇ ਪੰਜਾਬੀ ਪੜ੍ਹਨ ਲਈ ਆ ਰਹੇ ਹਨ, ਪਰ ਇਹ ਜਾਣਕਾਰੀ ਘੱਟ ਹੀ ਮਿਲਦੀ ਹੈ, ਕਿ ਕਿੱਨੇਂ ਬੱਚੇ ਕਿੱਥੋਂ ਤੱਕ, ਉਨ੍ਹਾਂ ਦੇ ਜਾਂ ਪਹਿਲੀਆਂ ਕਮੇਟੀਆਂ ਦੇ ਪ੍ਰਬੰਧ ਹੇਠ ਪੜ੍ਹ ਕੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਮਿਲ ਕੇ ਇਨ੍ਹਾਂ ਜਤਨਾਂ ਦੀ ਸਫਲਤਾ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੋਵੇ।ਕਿਤੇ ਇਹ ਧਰਵਾਸ ਉਸੇ ਤਰਾਂ ਦਾ ਹੀ ਤਾਂ ਨਹੀਂ, ਜੋ ਦੇਸ ਤੋਂ ਆਉਣ ਵਾਲੇ ਬਾਬੇ ਇਨ੍ਹਾਂ ਦੇਸਾਂ ਦੀ ਫੇਰੀ ਸਮੇਂ ਇਹ ਕਹਿੰਦੇ ਹੋਏ ਬਨ੍ਹਾ ਜਾਂਦੇ ਹਨ, ਕਿ ਉਨ੍ਹਾਂ ਦੇ ਡੇਰੇ ਜਾਂ ਸੰਪਰਦਾਏ ਵਲੋਂ ਹਰ ਸਾਲ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਜਾਂਦੀ ਹੈ ਜਦੋਂ ਕਿ ਗਿਣਤੀ ਉਨਾਂ ਪ੍ਰਾਣੀਆਂ ਦੀ ਵਧ ਰਹੀ ਹੈ ਜੋ ਹਰ ਪ੍ਰਕਾਰ ਦੇ ਨਸ਼ੇ ਅਤੇ ਅਣਸੁਣੇ ਐਬਾਂ ਦੀ ਗਰਿਸਤ ਵਿਚ ਫਸਦੇ ਜਾ ਰਹੇ ਹਨ।

ਇਥੇ ਇਹ ਲਿਖਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਸਥਾਪਤ ਸਾਰੇ ਧਰਮਾਂ ਦੇ ਬਾਨੀ ਅਜੋਕੇ ਪ੍ਰਬੰਧਾਂ ਨਾਲ ਸਹਿਮਤ ਹੋਣ ਜਾਂ ਨਾ, ਪਰ ਉਨ੍ਹਾਂ ਦੇ ਨਾਂਵਾਂ ਹੇਠ ਸੰਬੰਧਤ ਸੰਸਥਾਵਾਂ ਵਜੋਂ ਚਲਾਇਆ ਜਾ ਰਿਹਾ ਧਾਰਮਿਕ ਪਰਬੰਧ, ਆਮ ਮਨੁੱਖ ਦੇ ਜੀਵਨ ਵਿਚ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ; ਜੋ ਸਰਸਰੀ ਨਜ਼ਰੇ ਉਨ੍ਹਾਂ ਦੇ ਪੈਰੋਕਾਰਾਂ ਲਈ ਤਸੱਲੀਬਖਸ਼ ਜਾਪਦਾ ਹੈ।ਸ਼ੁਰੂ ਵਿਚ ਵਿਦਿਆ ਦਾ ਆਰੰਭ ਤਾਂ ਸ਼ਾਇਦ ਮੰਦਰਾਂ, ਮਸਜਦਾਂ, ਗਿਰਜਿਆਂ, ਗੁਰਦਵਾਰਿਆਂ ਵਿਚ ਹੀ ਹੋਇਆ ਹੋਵੇਗਾ। ਪਰ ਇਨ੍ਹਾਂ ਸਥਾਨਾਂ ਦੀਆਂ ਪ੍ਰਬੰਧਕੀ ਵਲਗਣਾਂ ਦੀ ਸੀਮਾਂ ਅਤੇ ਵਿਦਿਆ ਦੇ ਵਿਸ਼ਾਲ ਸਾਗਰ ਵੱਲ ਵੇਖਦਿਆਂ ਇਹ ਜ਼ਿਮੇਵਾਰੀ ਸਹਿਜੇ ਸਹਿਜੇ ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਨੂੰ ਸੌਂਪ ਦਿੱਤੀ ਗਈ ਹੈ। ਸੰਖੇਪ ਵਿਚ ਵਿਦਿਆ ਅਤੇ ਇਸ ਸੰਦਰਭ ਵਿਚ ਪੰਜਾਬੀ ਬੋਲੀ ਦਾ ਗੁਰਦਵਾਰਿਆਂ ਵਿਚ ਪੜ੍ਹਾਏ ਜਾਣ ਦਾ ਉਪਰਾਲਾ, ਇਕ ਨੇਕ ਵਿਚਾਰ ਤਾਂ ਹੈ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ, ਜਿਸ ਤੋਂ ਇਸ 21ਵੀਂ ਸਦੀ ਵਿਚ ਕਿਸੇ ਨਵੇਂ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੋਵੇ।

ਇਸ ਤਰਾਂ ਇਨ੍ਹਾਂ ਜਤਨਾਂ ਦੇ ਜਾਰੀ ਰਖਣ ਅਤੇ ਬਣਦੀ ਸ਼ਲਾਘਾ ਕਰਨ ਦੇ ਬਾਵਜੂਦ, ਇਹ ਜਤਨ ਤਦ ਤਕ ਅਧੂਰੇ ਹਨ ਜਦ ਤਕ ਅਸੀਂ ਏਥੋਂ ਦੀ ਸਰਕਾਰੀ ਵਿਦਿਅਕ ਪ੍ਰਣਾਲੀੇ ਵਿਚ ਵੀ, ਭਾਵ ਪਬਲਿਕ ਸਕੂਲਾਂ ਵਿਚ ਵੀ ਅੰਗ੍ਰੇਜ਼ੀ ਤੇ ਦੂਜੀਆਂ ਜ਼ੁਬਾਨਾਂ ਜਿਵੇਂ ਸਪੈਨਿਸ਼, ਫਰੈਂਚ ਆਦਿ ਦੇ ਨਾਲ ਨਾਲ ਪੰਜਾਬੀ ਦਾ ਪੜ੍ਹਾਇਆ ਜਾਣਾ ਵੀ ਯਕੀਨੀ ਨਹੀਂ ਬਣਾ ਲੈਂਦੇ। 37 ਮਿਲੀਅਨ ਦੀ ਵਸੋਂ ਵਾਲੇ ਕੈਲੇਫੋਰਨੀਆਂ ਰਾਜ ਦੇ ਪਬਲਿਕ ਸਕੂਲਾਂ ਦੀ 12ਵੀਂ ਜਮਾਤ ਵਿਚ 6 ਮਿਲੀਅਨ ਤੋਂ ਵਧ ਬੱਚੇ ਹਨ। ਇਹ ਕੁਲ ਵਸੋਂ ਦਾ ਲਗ ਭਗ ਛੇਵਾਂ ਹਿੱਸਾ ਬਣ ਜਾਂਦਾ ਹੈ।ਨੌਜਵਾਨ ਪੀੜ੍ਹੀ ਦੀ ਇਹ ਬਹੁਤ ਵਡੀ ਗਿਣਤੀ ਹੈ ਜੋ ਬੇਲਾਗ, ਨਿਰਛਲ ਅਤੇ ਨਵੀਆਂ ਬੋਲੀਆਂ ਸਿਖਣ ਲਈ ਤੱਤਪਰ ਹੁੰਦੀ ਹੈ। ਕਿਸੇ ਵੱਡੇ ਖਰਚੇ ਤੋਂ ਬਗੈਰ ਸਕੂਲਾਂ ਦੀਆਂ Textbooks ਜਾਂ Supplemental Instructional Materials ਵਿਚ ਪੰਜਾਬੀ ਬਾਰੇ, ਸਿੱਖ ਦੀ ਪਛਾਣ ਅਤੇ ਸਿੱਖੀ ਬਾਰੇ, ਬਚਪਨ ਵਿਚ ਪੜ੍ਹਿਆ, ਜਾਣਿਆਂ ਕੇਵਲ ਸਿੱਖ ਬਚਿਆਂ ਲਈ ਹੀ ਨਹੀਂ ਸਮੂੰਹ ਅਮਰੀਕਨ ਬਚਿਆਂ ਅਤੇ ਭਵਿੱਖ ਵਿਚ ਬਨਣ ਵਾਲੇ ਸ਼ਹਿਰੀਆਂ ਲਈ ਯਾਦ ਰਹਿਣਾ ਸੰਭਵ ਤੇ ਸੌਖਾ ਹੈ। ਬਹੁ-ਨਸਲੀ ਤੇ ਬਹੁ-ਧਰਮੀ ਭਾਈਚਾਰੇ ਵਿਚ ਜਿਸਤਰਾਂ ਪਬਲਿਕ ਸਕੂਲਾਂ ਵਿਚ ਪੰਜਾਬੀ ਮੂਲ ਦੇ ਬੱਚਿਆਂ ਲਈ, ਅੰਗ੍ਰੇਜ਼ੀ ਤੇ ਦੂਜੀਆਂ ਭਾਸ਼ਾਵਾਂ ਪੜ੍ਹਨ ਨਾਲ ਉਸ ਸਭਿਆਚਾਰ ਅਤੇ ਇਤਿਹਾਸ ਤੋਂ ਜਾਣੂੰ ਹੋਣਾ ਜ਼ਰੂਰੀ ਹੈ, ਇਸੇ ਤਰਾਂ ਇਥੇ ਭਾਰਤੀ ਅਮਰੀਕੀ ਸਿੱਖਾਂ ਦੀ ਵਧ ਰਹੀ ਆਬਾਦੀ ਨੂੰ ਵੇਖਦਿਆਂ, ਸਿੱਖ ਦੀ ਪਛਾਣ ਵਿਚ ਗਲਤ-ਫਹਿਮੀਆਂ ਕਾਰਣ ਪਾਏ ਖਤਰਨਾਕ ਭੁਲੇਖਿਆਂ ਨੂੰ ਦੂਰ ਕਰਨ, ਆਪਸੀ ਨੇੜਤਾ ਅਤੇ ਪਰਸਪਰ ਸਾਂਝ ਪਿਆਰ ਅਤੇ ਸਦਭਾਵਨਾ ਵਧਾਉਣ ਲਈ ਪੰਜਾਬੀ ਬੋਲੀ ਅਤੇ ਸਿੱਖੀ ਬਾਰੇ ਲੋੜੀਂਦੀ ਜਾਣਕਾਰੀ ਹੋਰਨਾਂ ਬੱਚਿਆਂ ਤੱਕ ਉਪਲੱਭਦ ਹੋਣੀ ਵੀ ਓਨੀ ਹੀ ਜ਼ਰੂਰੀ ਹੈ।

ਖੁਸ਼ਖਬਰੀ:
ਖੁਸ਼ੀ ਦੀ ਗੱਲ ਇਹ ਹੈ ਕਿ ਰਾਜ ਪੱਧਰ ਤੇ ਕੈਲੇਫੋਰਨੀਆਂ ਦੇ ਪਬਲਿਕ ਸਕੂਲਾਂ ਵਿਚ ਪੰਜਾਬੀ ਦਾ ਪੜ੍ਹਾਇਆ ਜਾਣਾ ਕੁਝ ਸਮੇਂ ਤੋਂ ਪ੍ਰਵਾਨਿਤ ਹੈ। 2001 ਦੀ 9/11 ਵਾਲੀ ਦੁਖਦਾਈ ਘਟਨਾ ਤੋਂ ਪਿਛੋਂ, ਸਮੇਂ ਦੀ ਲੋੜ ਨੂੰ ਵੇਖਦਿਆਂ President ਵਲੋਂ ਜਨਵਰੀ 2006, ਵਿਚ ਜਾਰੀ ਕੀਤਾ National Security Language Initiative (NSLI), ਇਸ ਲਈ ਹੋਰ ਵੀ ਸਹਾਈ ਹੈ; ਜਿਸ ਦਵਾਰਾ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਛੋਟੇ ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਯੂਨੀਵਰਸਟੀਆਂ ਤਕ ਦੂਜੀਆਂ ਜ਼ਰੂਰੀ ( Critical) ਜ਼ੁਬਾਨਾਂ ਪੜ੍ਹਨ / ਪੜ੍ਹੌਣ ਦੀ ਯੋਜਨਾ ਹੈ। ਪਹਿਲਾਂ ਜਿਥੇ ਅਮਰੀਕੀ ਸ਼ਹਿਰੀਆਂ ਨੂੰ ਕੇਵਲ ਅੰਗਰੇਜ਼ੀ ਭਾਸ਼ਾ ਹੀ ਸਿਖਣ ਦੀ ਲੋੜ ਤੇ ਜ਼ੋਰ ਦਿਤਾ ਜਾਂਦਾ ਰਿਹਾ ਸੀ, ਇਸ ਨਵੀਂ ਪਹੁੰਚ ਸਦਕਾ ਇਸ ਨਵੀਂ ਦੁਨੀਆਂ ਨੂੰ ਮੈਲਟਿੰਗ ਪੌਟ ਦੀ ਬਜਾਏ ਇਕ ਲੈਂਡਸਕੇਪ ਗਾਰਡਨ, ਜਿਸ ਵਿਚ ਅਨੇਕ ਰੰਗਾਂ ਦੇ ਨਿੱਕੇ ਵੱਡੇ ਫੁੱਲ ਇਕ ਹੀ ਬਾਗ ਵਿਚ ਵਿਚਰ ਰਹੇ ਹੋਣ, ਕਹਿਣਾ ਵਧੇਰੇ ਢੁਕਵਾਂ ਲਗਦਾ ਹੈ। ਵਿਸ਼ਵੀਕਰਨ ਸਦਕਾ ਦੁਨੀਆਂ ਦੇ ਹੋਰ ਦੇਸਾਂ ਨਾਲ ਨੇੜਤਾ, ਦੇਸ ਭਰ ਵਿਚ ਕੌਮੀ ਸਦਭਾਵਨਾ ਅਤੇ ਸਾਂਝ ਵਧਾਉਣ ਲਈ ਹਰ ਦੇਸ ਦੇ ਲੋਕਾਂ ਲਈ ਹੋਰ ਬੋਲੀਆਂ ਦਾ ਗਿਆਨ ਹੋਣਾ 21ਵੀਂ ਸਦੀ ਦੀ ਲੋੜ ਸਮਝਿੱਆ ਜਾਣ ਲਗਾ ਹੈ। ਇਸਤਰਾਂ ਦੇਸ ਦੀ ਸੁਰੱਖਿਆ ਹਿੱਤ ਅਮਰੀਕਨ ਬਚਿੱਆਂ ਲਈ ਅੰਗ੍ਰੇਜ਼ੀ ਦੇ ਨਾਲ ਨਾਲ ਪੰਜਾਬੀ ਅਤੇ ਹੋਰ ਕ੍ਰਿਟੀਕਲ ਭਾਸ਼ਾਵਾਂ ਦਾ ਪੜ੍ਹਾਇਆ ਜਾਣਾ ਵੀ ਸੌਖਾ ਹੁੰਦਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਸਮੁੱਚੇ ਕੌਮੀ ਭਾਈਚਾਰੇ ਲਈ ਵਧੇਰੇ ਗੁਣਕਾਰੀ ਸਾਬਤ ਹੋ ਸਕਦਾ ਹੈ।

ਕੈਲੇਫੋਰਨੀਆਂ ਦੇ ਜਿਸ ਵੀ ਪਬਲਿਕ ਸਕੂਲ ਵਿਚ 15 ਜਾਂ ਵਧ ਬੱਚੇ ਪੰਜਾਬੀ ਪੜਨੀ ਚਾਹੁੰਦੇ ਹਨ, ਸਥਾਨਕ ਸਕੂਲ ਬੋਰਡ ਦੇ ਸਹਿਯੋਗ ਨਾਲ ਪੰਜਾਬੀ ਦੀ ਕਲਾਸ ਚਾਲੂ ਕੀਤੀ ਜਾ ਸਕਦੀ ਹੈ। ਕੈਲੇਫੋਰਨੀਆਂ ਦੇ ਕੁਝ ਹਿੰਮਤੀ ਵਿਅਕਤੀਆਂ ਅਤੇ ਭਾਈਚਾਰਿਆਂ ਦੇ ਉਦਮ ਸਦਕਾ (ਜਿਨ੍ਹਾਂ ਦੇ ਨਾਵਾਂ ਦੀ ਪੂਰਨ ਸੂਚੀ ਇਸ ਲੇਖ ਦੇ ਘੇਰੇ ਤੋਂ ਬਾਹਿਰ ਹੈ), ਕਈ ਥਾਵਾਂ ਦੇ ਪਬਲਿਕ ਸਕੂਲਾਂ ਵਿਚ ਜਿਵੇਂ ਯੂਬਾ ਸਿਟੀ, ਲਾਈਵ ਓਕ, ਮੌਡੈਸਟੋ, ਕਰਮਨ ਆਦਿ ਸ਼ਹਿਰਾਂ ਵਿਚ ਤਾਂ ਕੁਝ ਸਮੇਂ ਤੋਂ ਪੰਜਾਬੀ ਸਫਲਤਾ ਪੂਰਵਕ ਪੜ੍ਹਾਈ ਵੀ ਜਾ ਰਹੀ ਹੈ।ਫਰੈਜ਼ਨੋ ਤੇ ਮਦੇਰਾ ਦੇ ਇਲਾਕਿਆਂ ਵਿਚ ਪੰਜਾਬੀ ਬੋਲੀ ਦੇ ਪੜ੍ਹਾਏ ਜਾਣ ਲਈ ਕੀਤੇ ਜਾਣ ਵਾਲੇ ਜਤਨਾਂ ਦਾ ਬੀੜਾ ਪਿਛਲੇ ਕੁਝ ਸਮੇਂ ਤੋਂ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਨੇ ਚੁਕਿਆ ਹੋਇਆ ਹੈ।ਇਹ ਸੰਸਥਾ ਫਰੈਜ਼ਨੋਂ ਅਤੇ ਮਦੇਰਾ ਦੇ ਇਲਾਕਿਆਂ ਵਿਚਲੇ ਪਰਮੁੱਖ ਗੁਰਦਵਾਰਿਆਂ ਵਲੋਂ ਚੁਣੀ ਹੋਈ ਸਾਂਝੀ ਸੰਸਥਾ ਹੈ। ਸਿੱਖ ਕੌਂਸਲ ਵਲੋਂ ਫਰੈਜ਼ਨੋਂ ਦੇ ਸਥਾਨਕ ਸਕੂਲਾਂ ਤੇ ਕੈਲੇਫੋਰਨੀਆਂ ਸਟੇਟ ਯੂਨੀਵਰਸਿਟੀ ਫਰੈਜ਼ਨੋਂ ਦੇ ਸੰਬੰਧਤ ਕਰਮਚਾਰੀਆਂ ਨਾਲ ਇਸ ਵਿਸ਼ੇ ਤੇ ਵਾਰਤਾਲਾਪ ਚਲ ਰਹੀ ਹੈ। ਪਰ ਇਨ੍ਹਾਂ ਸਭ ਸੰਭਾਵਨਾਵਾਂ ਦਾ ਪੂਰਾ ਲਾਭ ਉਠਾਉਣ ਲਈ ਸਾਰੇ ਪੰਜਾਬੀ ਮੂਲ ਦੇ ਸ਼ਹਿਰੀਆਂ, ਬੁਧੀਜੀਵੀਆਂ, ਸਕੂਲਾਂ ਦੇ ਕੌਸਲਰਾਂ, ਅਧਿਆਪਕਾਂ, ਲੇਖਕਾਂ, ਪਤਰਕਾਰਾਂ, ਸਾਹਿਤ ਸਭਾਵਾਂ, ਸਭਿੱਆਚਾਰਕ ਸੁਸਾਇਟੀਆਂ, ਗੁਰਦਵਾਰਾ ਪਰਬੰਧਕ ਕਮੇਟੀਆਂ ਨੂੰ ਸਮੁੱਚੇ ਤੌਰ ਤੇ ਜਾਗਰੂਕ ਹੋ ਕੇ ਆਪਣੇ ਆਪਣੇ ਰਸੂਖ ਅਨੁਸਾਰ ਇਸ ਬਾਰੇ ਜਾਗ੍ਰਿਤ ਪੈਦਾ ਕਰਨ ਦੀ ਲੋੜ ਹੈ। ਸਕੂਲ ਜਾਂਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਵਲੋਂ ਪੰਜਾਬੀ ਪੜ੍ਹਨ ਲਈ ਉਤਸ਼ਾਹਤ ਕਰਨ ਦੀ ਲੋੜ ਹੈ। Teaching Line ਵਲ ਜਾਣ ਵਾਲੇ ਨੌਜਵਾਨ ਬੱਚੇ, ਬਚੀੱਆਂ ਲਈ ਜੈਨਰਲ ਟੀਚਿੰਗ ਦੇ ਨਾਲ ਨਾਲ ਪੰਜਾਬੀ ਕ੍ਰੀਡੈਂਸ਼ਲ਼ਜ਼ ਹਾਸਲ ਕਰਨ, ਬਾਈਲਿੰਗੂਅਲ / ਮਲਟੀਲਿੰਗੁਅਲ ਹੋਣ ਨਾਤੇ ਬਾਈਲਿੰਗੂਅਲ ਤਨਖਾਹ ਵਜੋਂ ਵਧ ਪੈਸੇ ਕਮਾਉਣ ਦਾ ਭੇਤ ਜਾਨਣ ਤੇ ਰੁਝਾਨ ਪੈਦਾ ਕਰਨ ਦੀ ਵੀ ਲੋੜ ਹੈ।

ਠੀਕ ਜਾਣਕਾਰੀ ਦੀ ਅਣਹੋਂਦ ਅਤੇ ਗਲਤਫਹਿਮੀਆਂ:
ਇਕ ਸਮੱਸਿਆ ਹੋਰ ਹੈ ਜੋ ਇਸੇ ਸਿੱਕੇ ਦਾ ਦੂਜਾ ਪਾਸਾ ਹੋਣ ਨਾਤੇ ਮੁਢਲੀ ਅਤੇ ਗੰਭੀਰ ਹੈ। ਉਹ ਇਹ ਹੈ ਕਿ ਕੈਲੇਫੋਰਨੀਆਂ ਦੇ ਸਕੂਲਾਂ ਵਿਚ ਇਤਿਹਾਸ ਤੇ ਸਮਾਜਿਕ ਵਿਗਿਆਨ ਦੇ ਸਿਲੇਬਸ ਵਿਚ ਸਿੱਖਾਂ ਤੇ ਸਿੱਖੀ ਬਾਰੇ ਕੁਝ ਨੲ੍ਹੀਂ ਪੜ੍ਹਾਇਆ ਜਾਂਦਾ। ਭਾਰਤ ਬਾਰੇ ਜੋ ਪਾਠ ਸਿਲੇਬਸ ਵਿਚ ਹਨ, ਉਨ੍ਹਾਂ ਵਿਚ ਸਿੱਖੀ ਦਾ ਠੀਕ ਜ਼ਿਕਰ ਕੀਤਾ ਨਹੀਂ ਮਿਲਦਾ।ਇਸਦਾ ਮੁੱਖ ਕਾਰਣ ਇਹ ਹੀ ਦਸਿਆ ਜਾਂਦਾ ਹੈ, ਕਿ ਕੈਲੇਫੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ ਨੇ 2000 ਵਿਚ ਹਿਸਟਰੀ- ਸੋਸ਼ਲ ਸਾਇੰਸ ਫਰੇਮਵਰਕ ਨੂੰ ਅਪਣਾਇਆ ਸੀ, ਜੋ ਕਿ ਸਿੱਖਾਂ ਦੀ ਕੈਲੇਫੋਰਨੀਆਂ ਵਿਚ 100 ਸਾਲਾਂ ਤੋਂ ਵਧ ਹੋਂਦ ਤੋਂ ਬਿਲਕੁਲ ਅਣਜਾਣ ਰਿਹਾ ਸੀ। ਕੈਲੇਫੋਰਨੀਆਂ ਦੇ ਸਕੂਲਾਂ ਲਈ ਹਿਸਟਰੀ ਸੋਸ਼ਲ ਸਾਇੰਸ ਫਰੇਮਵਰਕ, ਪਬਲਿਸ਼ਰਜ਼ ਤੇ ਲਿਖਾਰੀਆਂ ਨੂੰ ਸੇਧਾਂ ਪ੍ਰਦਾਨ ਕਰਦਾ ਹੈ। ਸਕੂਲਾਂ ਲਈ ਕਿਤਾਬਾਂ ਵਿਚ ਕੇਵਲ ਉਹ ਕੁਝ ਹੀ ਛਾਪਿਆ ਅਤੇ ਪੜ੍ਹਾਇਆ ਜਾਂਦਾ ਹੈ, ਜੋ ਫਰੇਮਵਰਕ ਇਜਾਜ਼ਤ ਦੇਂਦਾ ਹੈ।

ਸਿੱਖ ਬੇਸ਼ਕ 1890 ਤੋਂ ਕੈਲੇਫੋਰਨੀਆਂ ਵਿਚ ਰਹਿ ਰਹੇ ਹਨ, ਠੀਕ ਜਾਣਕਾਰੀ ਦੀ ਅਣਹੋਂਦ ਕਾਰਣ, 2000 ਵਿਚ ਫਰੇਮਵਰਕ ਦੀ update ਸਮੇਂ ਸਿੱਖਾਂ ਲਈ ਵਕਾਲਤ ਕਰਨ ਵਾਲਾ ਕੋਈ ਹੈ ਹੀ ਨਹੀਂ ਸੀ।ਸਰਦਾਰ ਭਗਤ ਸਿੰਘ ਥਿੰਧ 1917 ਵਿਚ UC ਬਰਕਲੇ ਪੜ੍ਹਨ ਲਈ ਆਏ ਤੇ WW1 ਸਮੇਂ US Army ਵਿਚ ਭਰਤੀ ਹੋਏ ਸਨ। ਉਹ 1918 ਵਿਚ ਜੰਗ ਖਤਮ ਹੋਣ ਤੇ Honorably Discharge ਹੋਏ ਸਨ। ਯੂਰਪ ਦੀ ‘ਆਜ਼ਾਦੀ ਬਚਾਓ’ ਦੀ ਏਸੇ ਵੱਡੀ ਜੰਗ ਦੌਰਾਨ Allied Forces ਵਲੋਂ ਜੂਝਦਿਆਂ 84000 ਸਿੱਖ ਸ਼ਹੀਦ ਹੋਏ ਸਨ। 1912-13 ਵਿਚ ਹਿੰਦੁਸਤਾਨ ਦੀ ਆਜ਼ਾਦੀ ਨੂੰ ਸਮਰਪਿਤ Indian Association, ਜੋ ਅਜ਼ਾਦੀ ਲਈ ਅਹਿਮ ਭੂਮਿਕਾ ਨਿਭਾਉਂਦਿਆਂ ਗਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ ਸੀ, ਅਮਰੀਕਾ ਵਿਚ ਹੀ ਰਹਿੰਦੇ ਭਾਰਤੀ ਮੂਲ ਦੇ ਕਾਮਿਆਂ ਵਲੋਂ ਦੇਸ਼ਭਗਤ ਸੋਹਣ ਸਿੰਘ ਭਕਨਾ ਦੀ ਪ੍ਰਧਾਨਗੀ ਅਤੇ ਲਾਲਾ ਹਰਦਿਆਲ ਦੀ ਦੇਖ ਰੇਖ ਹੇਠ ਸਨਫਰਾਂਸਿਸਕੋ ਵਿਚ ਬਣਾਈ ਗਈ ਸੀ।

1954 ਵਿਚ ਡਾਕਟਰ ਦਲੀਪ ਸਿੰਘ ਸੌਂਡ Riverside County, Imperial Valley, ਵਿਚ ਜੱਜ ਚੁਣੇ ਗਏ ਸਨ ਤੇ 1956 ਤੋਂ 1963 ਤੀਕ ਕਾਂਗਰਸ ਦੇ ਮੈਂਬਰ ਰਹੇ ਸਨ। ਉਹ ਭਾਰਤੀ ਹੀ ਨਹੀਂ ਸਗੋਂ ਏਸ਼ੀਆ ਦੇ ਜੰਮ-ਪਲ ਵਜੋਂ ਪਹਿਲੇ ਕਾਂਗਰਸਮੈਨ ਸਨ ਜੋ 1956 ਤੋਂ ਪਿਛੋਂ ਦੋ ਵੇਰ ਕਾਂਗਰਸਮੈਨ ਚੁਣੇ ਗਏ ਸਨ। ਉਨ੍ਹਾਂ ਨੂੰ ਵਾਈਟ ਹਾਊਸ ਵਿਚ ਸਨਮਾਨਤ ਕੀਤਾ ਗਿਆ ਸੀ ਤੇ ਪਰਧਾਨ ਜੇ.ਐਫ.ਕੇ. ਅਤੇ ਜੌਹਨਸਨ ਨਾਲ ਉਨ੍ਹਾਂ ਦੀਆਂ ਫੋਟੋ ਵੀ ਛਪੀਆਂ ਸਨ। ਉਹ ਆਪਣੀ ਆਖਰੀ ਉਮਰ ਤੱਕ ਭਾਰਤੀ ਤੇ ਏਸ਼ੀਅਨ ਆਵਾਸੀਆਂ ਦੇ ਹੱਕਾਂ ਲਈ ਜੂਝਦੇ ਰਹੇ ਸਨ। ਅਜ ਅਨੇਕਾਂ ਸਿੱਖ ਪਰਿਵਾਰਾਂ ਦੇ ਧੀਆਂ ਪੁੱਤ ਅਮ੍ਰੀਕਨ ਸੈਨਾਂ ਅਤੇ ਸਪੇਸ ਪ੍ਰੋਗਰਾਮਾਂ ਵਰਗੀਆਂ ਸਭ ਸ਼ਾਖਾਂ ਵਿਚ ਸੇਵਾ ਨਿਭਾ ਰਹੇ ਹਨ। ਪੰਜਾਬੀ ਸਿੱਖ ਖੇਤੀਬਾੜੀ, ਬਿਜ਼ਨਸ, ਕੌਮਰਸ, ਮੈਡੀਸਨ ਸਭ ਖੇਤਰਾਂ ਵਿਚ ਆਪਣਾ ਨਾਮ ਕਮਾ ਚੁਕੇ ਹਨ। ਇਸ ਸਭ ਕੁਝ ਦੇ ਬਾਵਜੂਦ ਸਿਖਾਂ ਦਾ ਜ਼ਿਕਰ ਨਾ ਤਾਂ ਕੈਲੇਫੌਰਨੀਆਂ ਦੇ ਇਤਿਹਾਸ ਵਿਚ ਹੀ ਕਿਤੇ ਹੈ, ਅਤੇ ਨਾ ਹੀ ਸਮਾਜਕ ਵਿਗਿਆਨ, ਯਾਨੀ ਸੋਸ਼ਲ ਸਾਇੰਸ ਵਿਚ ਹੀ ਕਿਧਰੇ ਮਿਲਦਾ ਹੈ।

ਇਸ ਤੋਂ ਵੱਧ ਅਸਚਰਜਤਾ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ 15ਵੀਂ ਸਦੀ ਵਾਲੀ ‘ਧਰਮ ਸੁਧਾਰ ਲਹਿਰ’ ਜੋ ਪੱਛਮੀ ਇਤਿਹਾਸ ਵਿਚ Reformation ਦੇ ਨਾਂ ਨਾਲ ਜਾਣੀ ਜਾਂਦੀ ਹੈ, ਉਸਦਾ ਸਿਹਰਾ ਮਾਰਟਨ ਲੂਥਰ ਅਤੇ ਕੈਲਵਿਨ ਦੇ ਸਿਰ ਤਾਂ ਠੀਕ ਬਝਦਾ ਹੈ, ਪਰ ਉਨ੍ਹਾਂ ਦੇ ਸਮਕਾਲੀ ਗੁਰੂ ਨਾਨਕ ਦੇਵ ਅਤੇ ਨੌਂ ਸਿੱਖ ਗੁਰੂ ਸਾਹਿਬਾਨ, ਜਿਨ੍ਹਾਂ ਨੇ ਸਦੀਆਂ ਦੀ ਗੁਲਾਮੀ ਦੇ ਭੈੜੇ ਖਾਬ ਵਿਚ ਬੇਹਿੱਸ ਹੋਏ ਹਿੰਦੁਸਤਾਨੀਆਂ ਨੂੰ, ਬ੍ਰਾਹਮਣਵਾਦੀ ਜ਼ਾਤ ਪਾਤ, ਧਰਮ ਦੇ ਨਾਂ ਹੇਠ ਭੋਲੇ ਭਾਲੇ ਲੋਕਾਂ ਦੀ ਲੁੱਟ ਘਸੁੱਟ, ਅਤੇ ਮੁਗਲ ਹੁਕਮਰਾਨਾਂ ਦੀਆਂ ਵਧੀਕੀਆਂ ਨੂੰ ਇੱਕੋ ਸਮੇਂ ਚੁਣੌਤੀ ਦਿੱਤੀ ਸੀ, ਉਨ੍ਹਾਂ ਦਾ ਕੋਈ ਜ਼ਿਕਰ ਹੀ ਨਹੀਂ ਮਿਲਦਾ।ਇਸ ਵਿਚ ਹੈਰਾਨੀ ਵਾਲੀ ਫਿਰ ਕੀ ਗੱਲ਼ ਹੈ ਕਿ ਸਿੱਖ ਅਰਬੀ ਹਨ, ਪਾਕਿਸਤਾਨੀ ਹਨ, ਜਾਂ ਹਿੰਦੂ, ਆਮ ਅਮਰੀਕਨ ਦੇਸਵਾਸੀ ਨੂੰ ਗਿਆਨ ਹੀ ਨਹੀਂ ਹੈ। ਪਿੱਛੇ ਜਿਹੇ ਉਸਦਾ ਰਸਮੀ ਜਿਹਾ ਹਵਾਲਾ ਘਰੳਦੲ 7 ਦੀ ਇਕ ਪੁਸਤਕ ਵਿਚ ਦੇਂਦਿਆਂ, ਸਿੱਖ ਧਰਮ ਦੇ ਬਾਨੀ ਦਾ ਨਾਂ ਹੀ ‘ਗੁਰੂ ਨਾਨਕ ਦੇਵ ਦੀ ਬਜਾਏ, ਗੁਰੂ ਨਾਨਕ ਦੇਵੀ ਜੀ’, ਲਿਖਿਆ ਹੋਇਆ ਸੀ ਅਤੇ ਸਿਰ ਉਪਰ ਤਾਜ- ਨੁਮਾ ਟੋਪੀ ਵਰਗੀ ਮੂਰਤ ਸ਼ਾਮਲ ਕੀਤੀ ਹੋਈ ਸੀ। ਸੈਕਰਾਮੈਂਟੋ ਨਿਵਾਸੀ ਤੇ ਯੂ.ਐਨ. ਰੀਟਾਇਰਡ ਪ੍ਰੋਫੈਸਰ ਡਾ: ਓਂਕਾਰ ਸਿੰਘ ਬਿੰਦਰਾ ਜੋ ਪਿਛਲੇ ਕੁਝ ਸਾਲਾਂ ਤੋਂ ਸਿਲੇਬਸ ਦੀ ਪੜਚੋਲ ਵਿਚ ਲੱਗੇ ਹੋਏ ਹਨ, ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਦੇ ਕਹਿਣ ਅਤੇ ਇਤਰਾਜ਼ ਉਠਾਉਣ ਉਪ੍ਰੰਤ ਹੀ, ਪ੍ਰਕਾਸ਼ਕ ਵਲੋਂ ਉਹ ਮੂਰਤ ਤਾਂ ਹਟਾ ਲਈ ਗਈ ਸੀ, ਪਰ ਉਸਦੀ ਥਾਂ ਅਜੇ ਹੋਰ ਕੋਈ ਲਗਾਈ ਨਹੀਂ ਜਾ ਸਕੀ।

ਦੇ ਨਾਂ ਨਾਲ ਜਾਣੀ ਜਾਂਦੀ ਹੈ, ਉਸਦਾ ਸਿਹਰਾ ਮਾਰਟਨ ਲੂਥਰ ਅਤੇ ਕੈਲਵਿਨ ਦੇ ਸਿਰ ਤਾਂ ਠੀਕ ਬਝਦਾ ਹੈ, ਪਰ ਉਨ੍ਹਾਂ ਦੇ ਸਮਕਾਲੀ ਗੁਰੂ ਨਾਨਕ ਦੇਵ ਅਤੇ ਨੌਂ ਸਿੱਖ ਗੁਰੂ ਸਾਹਿਬਾਨ, ਜਿਨ੍ਹਾਂ ਨੇ ਸਦੀਆਂ ਦੀ ਗੁਲਾਮੀ ਦੇ ਭੈੜੇ ਖਾਬ ਵਿਚ ਬੇਹਿੱਸ ਹੋਏ ਹਿੰਦੁਸਤਾਨੀਆਂ ਨੂੰ, ਬ੍ਰਾਹਮਣਵਾਦੀ ਜ਼ਾਤ ਪਾਤ, ਧਰਮ ਦੇ ਨਾਂ ਹੇਠ ਭੋਲੇ ਭਾਲੇ ਲੋਕਾਂ ਦੀ ਲੁੱਟ ਘਸੁੱਟ, ਅਤੇ ਮੁਗਲ ਹੁਕਮਰਾਨਾਂ ਦੀਆਂ ਵਧੀਕੀਆਂ ਨੂੰ ਇੱਕੋ ਸਮੇਂ ਚੁਣੌਤੀ ਦਿੱਤੀ ਸੀ, ਉਨ੍ਹਾਂ ਦਾ ਕੋਈ ਜ਼ਿਕਰ ਹੀ ਨਹੀਂ ਮਿਲਦਾ।ਇਸ ਵਿਚ ਹੈਰਾਨੀ ਵਾਲੀ ਫਿਰ ਕੀ ਗੱਲ਼ ਹੈ ਕਿ ਸਿੱਖ ਅਰਬੀ ਹਨ, ਪਾਕਿਸਤਾਨੀ ਹਨ, ਜਾਂ ਹਿੰਦੂ, ਆਮ ਅਮਰੀਕਨ ਦੇਸਵਾਸੀ ਨੂੰ ਗਿਆਨ ਹੀ ਨਹੀਂ ਹੈ। ਪਿੱਛੇ ਜਿਹੇ ਉਸਦਾ ਰਸਮੀ ਜਿਹਾ ਹਵਾਲਾ ਘਰੳਦੲ 7 ਦੀ ਇਕ ਪੁਸਤਕ ਵਿਚ ਦੇਂਦਿਆਂ, ਸਿੱਖ ਧਰਮ ਦੇ ਬਾਨੀ ਦਾ ਨਾਂ ਹੀ ‘ਗੁਰੂ ਨਾਨਕ ਦੇਵ ਦੀ ਬਜਾਏ, ਗੁਰੂ ਨਾਨਕ ਦੇਵੀ ਜੀ’, ਲਿਖਿਆ ਹੋਇਆ ਸੀ ਅਤੇ ਸਿਰ ਉਪਰ ਤਾਜ- ਨੁਮਾ ਟੋਪੀ ਵਰਗੀ ਮੂਰਤ ਸ਼ਾਮਲ ਕੀਤੀ ਹੋਈ ਸੀ। ਸੈਕਰਾਮੈਂਟੋ ਨਿਵਾਸੀ ਤੇ ਯੂ.ਐਨ. ਰੀਟਾਇਰਡ ਪ੍ਰੋਫੈਸਰ ਡਾ: ਓਂਕਾਰ ਸਿੰਘ ਹੁਣ ਕੈਲੇਫੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ 2008 ਤੋਂ, ਅਜੇਹੇ ਫਰੇਮਵਰਕ ਨੂੰ ਇਕ 20 ਮੈਂਬਰੀ ਕਰੀਕਲਮ ਕਮਿਸ਼ਨ ਦੀ ਸਥਾਪਨਾ ਦਵਾਰਾ ਸੋਧਣ ਜਾ ਰਿਹਾ ਹੈ।ਸ਼੍ਰੀਮਤੀ ਈਵੌਨ ਟੇਲਰ, ਜੋ ਮੌਡੈਸਟੋ ਸਿਟੀ ਸਕੂਲ ਡਿਸਟ੍ਰਿਕ ਵਿਚ ਦੁਨੀਆਂ ਦੇ ਧਰਮਾਂ ਤੇ ਭੂਗੋਲ ਬਾਰੇ ਪਿਛਲੇ ਨੌ ਸਾਲਾਂ ਤੋਂ ਪੜ੍ਹਾ ਰਹੀ ਹੈ, ਦਾ ਨਿਰਣਾ ਹੈ ਕਿ “ਨੌਵੀਂ ਕਲਾਸ ਦੇ ਚੋਣਵੇਂ ਵਿਸ਼ੇ ਪਖੋਂ ਸਿੱਖ ਧਰਮ ਨੂੰ ‘ਸਰਵੇ ਆਫ ਵਰਲਡ ਰਿਲੀਜਨਜ਼’ ਵਿਚ ਸ਼ਾਮਿਲ ਕੀਤਾ ਜਾਣਾ ਸਮੇਂ ਦੀ ਲੋੜ ਹੈ”। ਕੈਲੇਫੋਰਨੀਆਂ ਦੀ ਸਟੇਟ ਯੂਨੀਵਰਸਟੀ ਦੇ ਧਰਮ ਵਿਭਾਗ ਦੇ ਪ੍ਰੋਫੈਸਰ ਡਾ: ਜੈਫਰੀ ਬਰੌਡ ਦਾ ਸੂਝਾਅ ਹੈ, “ਕੈਲੇਫੋਰਨੀਆਂ ਵਿਚ ਸਿੱਖਿਜ਼ਮ, ਸਟੇਟ ਦੇ ਸਿੱਖਾਂ ਦੀ ਆਬਾਦੀ ਨੂੰ ਧਿਆਨ ਵਿਚ ਰਖਦੇ ਹੋਏ ਪੜ੍ਹਾਉਣੀ ਜ਼ਰੂਰੀ ਹੈ”। ਉਨ੍ਹਾਂ ਦਾ ਕਹਿਣਾ ਹੈ ਕਿ, “ਸਿੱਖ ਕਾਕਾਰਾਂ ਬਾਰੇ ਪੜ੍ਹਾਉਣਾ ਆਸਾਨ ਵੀ ਹੈ ਤੇ ਲੋਕਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਲਾਹੇਵੰਦ ਵੀ ਹੈ। ‘ਇਕ ਰੱਬੀ’ ਤੇ ‘ਸੂਫੀ ਭਾਵਨਾ’ ਨੂੰ ਤਰਜੀਹ ਦੇਣ ਵਾਲੇ ਸਿੱਖ ਧਰਮ ਨੂੰ ਸਰਵੇ ਆਫ ਵਰਲਡ ਰਿਲੀਜਨਜ਼ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ”। ਸ਼੍ਰੀਮਤੀ ਈਵੌਨ ਟੇਲਰ ਅਤੇ ਪ੍ਰੋ: ਬਰੌਡ ਹੁਰਾਂ ਦੇ ਇਹ ਸੁਝਾਅ, ਡਾ: ਬਿੰਦਰਾ ਦੀ ਅਗਵਾਈ ਹੇਠ ਹੋਰ ਕਈ ਵਡਮੁਲੇ ਸੁਝਾਵਾਂ ਸਮੇਤ ਇਸ ਕੰਮ ਲਈ ਬਣੇ ਕਮਿਸ਼ਨ ਵਲੋਂ ਸਮੇਂ ਸਮੇਂ ਸਿਰ ਕੀਤੀਆਂ ਗਈਆਂ ਮੀਟਿੰਗਾਂ ਵਿਚ ਪੇਸ਼ ਕੀਤੇ ਜਾ ਚੁਕੇ ਹਨ।

3 ਅਪ੍ਰੈਲ 2009 ਨੂੰ (CDE) ਕੈਲੇਫੋਰਨੀਆਂ ਡੀਪਾਰਟਮੈਂਟ ਆਫ ਐਜੂਕੇਸ਼ਨ ਵਲੋਂ ਸੈਕਰਾਮੈਂਟੋ ਵਿਚ ਕਰੀਕਲਮ ਕਮਿਸ਼ਨ ਦੀ ਜੋ ਮੀਟਿੰਗ ਰਖੀ ਗਈ ਸੀ, ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ (SCCC) ਵਲੋਂ ਉਸ ਵਿਚ ਸ਼ਾਮਿਲ ਹੋਣ ਦੀ ਜ਼ਿਮੇਵਾਰੀ ਮੈਨੂੰ ਪਸ਼ੌਰਾ ਸਿੰਘ ਢਿੱਲੋਂ ਨੂੰ ਸੌਂਪੀ ਗਈ ਸੀ। ਮੇਰੇ ਨਾਲ ਸਰਦਾਰ ਚਰਨਜੀਤ ਸਿੰਘ ਬਾਠ ਜੋ ਕੈਲੇਫੋਰਨੀਆਂ ਵਿਚ ‘ਅੰਗੂਰਾਂ ਦੇ ਬਾਦਸ਼ਾਹ’ ਵਜੋਂ ਜਾਣੇ ਜਾਂਦੇ ਹਨ, ਅਤੇ ਸਰਦਾਰ ਭਰਪੂਰ ਸਿੰਘ ਧਾਲੀਵਾਲ ਜੋ ਸਨ-ਵਾਕੀਨ ਸ਼ਹਿਰ ਦੇ ਸਾਬਕਾ ਮੇਅਰ ਰਹੇ ਹਨ, ਵਲੋਂ ਸੈਕਰਾਮੈਂਟੋ ਪਹੁੰਚਕੇ ਹੋਰਨਾਂ ਸਮੇਤ ਵਖ ਵਖ ਟੈਸਟੀਮਨੀਜ਼ ਪੇਸ਼ ਕੀਤੀਆਂ ਗਈਆਂ ਸਨ। ਜਿਨ੍ਹਾਂ ਨੂੰ ਕਰੀਕਲਮ ਕਮਿਸ਼ਨ ਨੇ ਬੜੇ ਧਿਆਨ ਨਾਲ ਸੁਣਿਆਂ ਸੀ। ਉਸ ਵਿਚ ਡਾ: ਬਿੰਦਰਾ ਦੀ ਅਗਵਾਈ ਹੇਠ ਯੋਜਨਾਬੱਧ ਤਰੀਕੇ ਨਾਲ K2, Grade 4, Grade 7, Grade 8, Grade 9, Grade 10, Grade 11 ਅਤੇ Grade 12 ਵਿਚ ਯੋਗ ਥਾਵਾਂ ਤੇ ਦੂਜਿਆਂ ਦੇ ਬਰਾਬਰ ਸਿੱਖ ਅਤੇ ਸਿੱਖੀ ਦਾ ਹਵਾਲਾ ਸ਼ਾਮਿਲ ਕੀਤੇ ਜਾਣ ਦੀ ਤਾਕੀਦ ਕੀਤੀ ਗਈ ਸੀ। ਇਸ ਮੀਟਿੰਗ ਦੀ ਪੂਰੀ ਰੀਪੋਟ CDE ਦੀ ਵੈਬ ਸਾਈਟ ਤੇ ਵੇਖੀ ਜਾ ਸਕਦੀ ਹੈ। ਡਾ: ਬਿੰਦਰਾ osbindra@yahoo.com ਪਾਸੋਂ ਵੀ ਮੰਗੀ ਜਾ ਸਕਦੀ ਹੈ ਅਤੇ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਦੀ ਵੈਬਸਾਈਟ www.sikhcouncilcentralca.com ਤੇ ਵੀ ਵੇਖੀ ਜਾ ਸਕਦੀ ਹੈ।

ਸਾਰ-ਅੰਸ਼ (Summary):
2000 ਵਿਚ ਹੋਏ ਕਰੀਕਲਮ update ਸਮੇਂ ਖੁੰਝ ਜਾਣ ਦਾ ਸਬਕ ਸਿਖਣ ਮਗਰੋਂ ਡਾ: ਬਿੰਦਰਾ ਵਲੋਂ 2010 ਵਿਚ ਓਹੀ ਗਲਤੀ ਨਾ ਦੁਹਰਾਏ ਜਾਣ ਦਾ ਪ੍ਰਣ ਹੀ ਸਮਝੋ, ਕਿ ਉਨ੍ਹਾਂ ਨੇ 2002 ਤੋਂ ਹੀ ਇਸ ਵਿਚ ਸੁਧਾਰ ਕਰਨ ਲਈ ਕਮਰਕੱਸੇ ਕਰ ਲਏ ਸਨ। 2008 ਵਿਚ ਜਦੋਂ ਇਸ ਕਾਰਜ ਲਈ ਕਰੀਕਲਮ ਕਮਿਸ਼ਨ ਚੁਣਿਆਂ ਗਿਆ ਤਾਂ ਉਨ੍ਹਾਂ ਨੇ ਕੈਲੇਫੋਰਨੀਆਂ ਵਿਚ ਵਸਦੇ ਸਮੂੰਹ ਸਿੱਖ ਬੁਧੀਜੀਵੀਆਂ ਨੂੰ ੳਨ੍ਹਾਂ ਦਾ ਸਾਥ ਦੇਣ ਲਈ ਹੋਕਾ ਦਿਤਾ ਸੀ। ਜਿਸਦੇ ਫਲਸਰੂਪ Sikh Coalition (NY), Sikh Council of Central California Fresno (SCCC) ਅਤੇ ਕੁਝ ਹੋਰ ਵਿਅਕਤੀਆਂ ਨੇ ਹੁੰਗਾਰਾ ਭਰਿਆ ਅਤੇ ਲੋੜੀਂਦੀਆਂ ਮੀਟਿੰਗਾਂ ਵਿਚ ਸ਼ਾਮਿਲ ਹੁੰਦੇ ਰਹੇ ਸਨ। SCCC ਵਲੋਂ Education ਦੀ ਸਬ- ਕਮੇਟੀ ਦਾ ਇਨਚਾਰਜ ਹੋਣ ਨਾਤੇ ਅਤੇ ਇਸ ਵਿਸ਼ੇ ਤੇ ਇਕ ਹੀ ਸੋਚ ਦੇ ਧਾਰਨੀ ਹੋਣ ਕਰਕੇ, ਮੇਰਾ ਡਾ: ਬਿੰਦਰਾ ਹੁਰਾਂ ਨਾਲ ਨੇੜਲਾ ਸੰਬੰਧ ਬਣ ਗਿਆ ਸੀ। ਸ਼੍ਰੀਮਤੀ ਮੋਹਨੀ ਥਿਆਰਾ ਕਰੀਕਲਮ ਕਮਿਸ਼ਨ ਦੇ ਬੜੇ ਸਾਰਥਕ ਮੈਂਬਰ ਸਾਬਤ ਹੋਏ ਸਨ। ਇਸਤਰਾਂ ਸਾਰਿਆਂ ਦੇ ਮਿਲਵਰਤਣ ਸਦਕਾ ਪਹਿਲੀ ਜੂਨ 2009 ਵਾਲੇ updated Framework ਵਿਚ ਹਰ ਗਰੇਡ ਵਿਚ ਲੋੜੀਂਦੀ ਥਾਂ ਤੇ ਸਿੱਖੀ ਬਾਰੇ ਜ਼ਿਕਰ ਵੀ ਸ਼ਾਮਿਲ ਕਰ ਲਿਆ ਗਿਆ ਸੀ।

2009-10 ਵਾਲੇ ਬੱਜਟ ਬਿੱਲ ਦਵਾਰਾ 28 ਜੁਲਾਈ 2009 ਵਿਚ ਇਸ ਤੇ 2013-14 ਤੱਕ ਰੋਕ ਲਗਾ ਦਿੱਤੀ ਗਈ ਸੀ। ਇਸਤਰਾਂ ਟੈਕਸਟ ਬੁਕਸ ਵਿਚ ਛਪਣ ਵਾਲਾ ਸਿਲਸਲਾ ਜੋ 2010 ਵਿਚ ਸ਼ੁਰੂ ਹੋ ਜਾਣਾ ਸੀ 2013-14 ਤਕ ਅਗੇ ਪਾ ਦਿਤਾ ਗਿਆ ਸੀ। ਇਸ ਰੋਕ ਨੂੰ ਤੋੜਨ ਲਈ ਇਸ ਦੇ ਸ਼ੁਭ ਇੱਛਕਾਂ ਵਲੋਂ Legislative Action ਰਾਹੀਂ 2 ਫਰਵਰੀ 2010 ਨੂੰ Senator Mark Wyland ਵਲੋਂ SB 1278 ਅਤੇ Assemblymember Wilmer Amina Carter ਵਲੋਂ AB 2069 ਪੇਸ਼ ਕੀਤੇ ਗਏ ਸਨ। Assemblymember Torlakson ਵਲੋਂ AB 97 ਪੇਸ਼ ਕੀਤਾ ਗਿਆ ਸੀ। Sikh Council of Central California Fresno, Sikh Coalition (NY) ਅਤੇ ਸੈਕਾਮੈਂਟੋ ਸਿੱਖ ਟੈਂਪਲ ਦੇ ਪਰਧਾਨ ਵਲੋਂ ਸੰਬੰਧਤ ਅਦਾਰਿਆਂ ਨੂੰ ਚਿੱਠੀਆਂ ਲਿੱਖੀਆਂ ਗਈਆਂ ਸਨ। ਗਿੱਲ ਇੰਸ਼ੋਰੈਂਸ ਦੇ ਗਿੱਲ ਭਰਾਵਾਂ ਹੈਰੀ ਗਿੱਲ, ਅਵਤਾਰ ਗਿੱਲ, ਅਤੇ ਹੋਰ ਉੱਘੇ ਵਿਅੱਕਤੀਆ ਵਲੋਂ ਫੋਨ ਕੀਤੇ ਗਏ ਸਨ। SCCC ਫਰੈਜ਼ਨੋਂ ਵਲੋਂ Assemblymember Juan Arambula, ਜੋ Assembly Education ਦੇ ਮੈਂਬਰ ਵੀ ਹਨ, ਉਨ੍ਹਾਂ ਨਾਲ ਸਨਵਾਕੀਨ ਸ਼ਹਿਰ ਦੇ ਮੇਅਰ ਰੂਬੀ ਧਾਲੀਵਾਲ ਰਾਹੀਂ ਮੀਟਿੰਗਾਂ ਕੀਤੀਆਂ ਗਈਆਂ ਸਨ।ਚਰਨਜੀਤ ਸਿੰਘ ਬਾਠ ਹੁਰਾਂ ਰਾਹੀਂ Assemblymember Mike Villines ਦਵਾਰਾ SB 1278 ਦੇ ਲਿਖਾਇਕ Mark Wylland ਨਾਲ ਵੀ ਮੁਲਾਕਾਤ ਕੀਤੀ ਗਈ ਸੀ। 21 ਅਪ੍ਰੈੇਲ 2010 ਨੂੰ ਇਹ ਦੋਵੇਂ ਬਿੱਲ ਕਰਮਵਾਰ ਸੰਬੰਧਤ ਐਜੂਕੇਸ਼ਨ ਕਮੇਟੀਆਂ ਵਿਚ ਪੇਸ਼ ਹੋਏ ਸਨ। ਉਸ ਮੀਟਿੰਗ ਵਿਚ ਇਨ੍ਹਾਂ ਬਿੱਲਾਂ ਦੀ ਤਾਈਦ ਲਈ ਜਿਊਜ਼ ਅਤੇ ਕੋਰੀਅਨ ਲੋਕ ਵੀ ਸ਼ਾਮਿਲ ਹੋਏ ਸਨ।ਡਾ: ਬਿੰਦਰਾ ਤੋਂ ਇਲਾਵਾ ਸ਼ਛਛਛ ਵਲੋਂ ਪਸ਼ੌਰਾ ਸਿੰਘ ਢਿਲੋਂ, ਚਰਨਜੀਤ ਸਿੰਘ ਬਾਠ ਅਤੇ ਭਰਪੂਰ ਸਿੰਘ ਧਾਲੀਵਾਲ ਨੇ ਵੀ Testimonies ਪੇਸ਼ ਕੀਤੀਆਂ ਸਨ।ਇਨ੍ਹਾਂ ਸਭ ਉਪਰਾਲਿਆਂ ਅਤੇ ਕੋਸ਼ਿਸ਼ਾਂ ਦਾ ਕੁਲ ਜੋੜ ਇਹੀ ਬਣਿਆਂ ਹੈ ਕਿ ਇਹ ਦੋਵੇਂ ਬਿਲ ਸੰਬੰਧਤ ਓਦੁਚੳਟੋਿਨ ਕਮੇਟੀਆਂ ਵਲੋਂ ਸ੍ਰਬਸੰਮਤੀ ਨਾਲ ਪਾਸ ਹੋ ਕੇ Appropriations ਕਮੇਟੀ ਵਲ ਵਧ ਰਹੇ ਹਨ।ਇਹ ਸਿਲਸਲਾ ਏਸੇ ਤਰਾਂ ਅਗੇ ਚਲਦਾ ਰਹੇ, ਬਜਟ ਵਲੋਂ ਕੋਈ ਹੋਰ ਨਵਾਂ ਸੰਕਟ ਖੜ੍ਹਾ ਨਾ ਹੋਵੇ ਤਾਂ ਕੈਲੇਫੋਰਨੀਆਂ ਵਿਚ Updated History – Social Science Framework July 2011 ਤਕ ਲਾਗੂ ਹੋ ਸਕਦਾ ਹੈ ਤੇ 30 ਮਹੀਨਿਆਂ ਦੇ ਅੰਦਰ ਅੰਦਰ ਟੈਕਸਟ ਬੁਕਸ ਛਪ ਕੇ ਸਕੂਲਾਂ ਵਿਚ ਪਹੁੰਚ ਸਕਦੀਆਂ ਹਨ।

ਇਸ ਦੇ ਨਾਲ ਹੀ ਕਾਂਗਰਸਮੈਨ ਦਲੀਪ ਸਿੰਘ ਸਾਉਂਦ ਹੁਰਾਂ ਦੀ ਅਮਰੀਕਾ ਵਿਚ ਲੰਮੀਂ ਪਬਲਿਕ ਸਰਵਿਸ ਅਤੇ ਏਸ਼ੀਅਨ ਭਾਈਚਾਰੇ ਨੂੰ ਵਡਮੁੱਲੀ ਦੇਣ ਨੂੰ ਮੁੱਖ ਰਖਦਿਆਂ, ਉਨ੍ਹਾਂ ਦਾ ਨਾਂ ‘ਕੈਲੇਫੋਰਨੀਆਂ ਦੇ ਹਾਲ ਆਫ ਫੇਮ’ ਵਿਚ ਸ਼ਾਮਿਲ ਕੀਤੇ ਜਾਣ ਲਈ ਹੋ ਰਹੇ ਉਪ੍ਰਾਲਿਆਂ ਵਿਚ SCCC Fresno, ਵਲੋਂ ਪੂਰਾ ਯੋਗਦਾਨ ਤੇ ਲੋੜੀਂਦੇ ਦਬਾਉ ਲਈ ਚਿੱਠੀ ਪੱਤਰ ਕੀਤਾ ਜਾ ਰਿਹਾ ਹੈ।

ਨੋਟ: ਏਸੇ ਸੰਬੰਧ ਵਿਚ ਉਪ੍ਰੋਕਤ ਬਿੱਲਾਂ ਦੇ ਹੱਕ ਵਿਚ 2009 ਨੂੰ ਗੁਰਦਵਾਰਾ ਸਾਹਿਬ, ਅਨੰਦਗੜ੍ਹ ਕਰਮਨ, ਵਿਖੇ ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਵਲੋਂ ‘ਗੁਰੂ ਨਾਨਕ ਪਰਕਾਸ਼ ਉਤਸਵ’ ਮਨਾਏ ਜਾਣ ਦੇ ਅਵਸਰ ਅਤੇ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਵਲੋਂ 2 ਮਈ 2010, ਨੂੰ ਯੂਬਾ ਸਿਟੀ ਕੈਲੇਫੋਰਨੀਆਂ ਦੇ ਗੁਰਦਵਾਰਾ ਸਾਹਿਬ ਟੈਰਾ-ਬਿਉਨਾ ਵਿਚ ਹੋਈ ਇੱਕਤਰਤਾ ਸਮੇਂ, ਰੈਜ਼ੋਲੂਸ਼ਨ ਪੇਸ਼ ਕੀਤੇ ਗਏ, ਜੋ ਸ੍ਰਬਸੰਮਤੀ ਨਾਲ ਪਰਵਾਨ ਕਰ ਲਏ ਗਏ ਸਨ। ਇਨ੍ਹਾਂ ਰੈਜ਼ੋਲੂਸ਼ਨਾਂ ਦੀਆਂ ਕਾਪੀਆਂ ਸੰਬੰਧਤ ਅਦਾਰਿਆਂ ਨੂੰ ਭੇਜੀਆਂ ਗਈਆਂ ਸਨ। ਇਹ ਰੈਜ਼ੋਲੂਸ਼ਨ SCCC ਦੀ website ਤੇ ਵੇਖੇ ਜਾ ਸਕਦੇ ਹਨ।

website: www.sikhcouncilcentralca.com

©Jas Singh