Articles



Letter to Assembly Woman Brownley (English)
Yuba City - Resolution (English)
SCCC Resolution - Guru Nanak Prakaash Utsav 2009 (English)
Letter to First Lady Maria Shriver for Congressman S. Dalip Singh Saund (English)
Letter to Senator Runner for Congressman S. Dalip Singh Saund (English)
Punjabi Language and Sikhism in the history and education of California (Punjabi)
Brief Sikh History and Vaisakhi Message (English)
New Madera Sikh Temple Dedicated (English)
SCCC member's meeting with Sikh Coalition (English)
California Punjabi Language Effort (Punjabi)
California Sikhs not yet in textbooks (English)
Petition for beginner Punjabi class (English)
Punjabi Language (Punjabi)
Adoption of Recommendations and Declarations (English)
Efforts to save Punjabi Language ( English) (Punjabi)


 ਸਿੱਖ ਕਂੌਸਲ ਆਫ ਸਂੈਟਰਲ ਕੈਲੇਫੋਰਨੀਆਂ ਵਲੋ ਇਲਾਕਾ ਨਿਵਾਸੀਆਂ ਨੂੰ ਫਰੈਜ਼ਨੌ ਸਟੇਟ ਯੂਨੀਵਰਸਟੀ ਵਿਚ ਪੰਜਾਬੀ ਕੋਰਸ ਸ਼ੁਰੂ ਕਰਵੌਣ ਲਈ ਸਹਿਯੋਗ ਦੀ ਜ਼ੋਰਦਾਰ ਅਪੀਲ:

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!
ਯੂਨੈਸਕੋ ਦੀ ਤਾਜ਼ਾ ਰਿਪੋਰਟ ਅਨੁਸਾਰ ਪੰਜਾਬੀ ਬੋਲੀ ਜੋ ਬੋਲਣ ਵਾਲਿਆਂ ਦੀ ਸੰਖਿਆ ਦੇ ਅਧਾਰ ‘ਤੇ ਹੁਣ ਸੰਸਾਰਕ ਪੱਧਰ ‘ਤੇ ਤੇਰ੍ਹਵੀ ਵਡੀ ਬੋਲੀ ਮੰਨੀ ਜਾਂਦੀ ਹੈ ਔਣ ਵਾਲੇ ਪੰਜਾਹ ਸਾਲਾਂ ਵਿਚ ਖਤਮ ਹੋ ਜਾਵੇਗੀ। ਬੋਲੀ ਦੇ ਖਤਮ ਹੋ ਜਾਣ ਨਾਲ ਸਭਿਆਚਾਰ ਦਾ ਖਤਮ ਹੋ ਜਾਣਾ ਇਤਿਹਾਸਕ ਸੱਚਾਈ ਹੈ। ਇਸ ਚੜ੍ਹਦੀ ਕਲਾ ਵਾਲੇ ਸਭਿਆਚਾਰ ਦੇ ਬਲ-ਬੋਤੇ ਹੀ ਇਸ ਦੇ ਸਪੂਤ ਨਾ ਕੇਵਲ ਪੰਜਾਬੀਅਤ ਲਈ ਸਗੋ ਸਮੁੱਚੇ ਭਾਰਤਵਰਸ਼ ਲਈ ਆਪਣੀ ਹਰ ਕੁਰਬਾਨੀ ਦੇਂਦੇ ਆਏ ਹਨ। ਇੱਕ ਸੱਚਾਈ ਹੋਰ ਵੀ ਹੈ ਕਿ ਪੰਜਾਬੀ, ਸਿੱਖ ਧਰਮ ਦਾ ਅਨਿੱਖੜਵਾ ਅੰਗ ਬਣ ਚੁਕੀ ਹੈ। ਪੰਜਾਬੀ ਦਾ ਖਤਮ ਹੋਣਾ ਸਿੱਖ ਧਰਮ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ।

ਊਘੇ ਪਤਰਕਾਰ ਤੇ ਐਮ. ਪੀ ਕੁਲਦੀਪ ਨਈਅਰ ਦੇ ਯੂਨੈਸਕੋ ਦੀ ਇਸ ਰਿਪੋਰਟ ਦੇ ਹਵਾਲੇ ਨਾਲ ਪੰਜਾਬ ਵਿਚ ਜੋ ਸੰਘਰਸ਼ ਸ਼ੁਰੂ ਹੋਇਆ ਚੰਗਾ ਸ਼ਗਨ ਸਾਬਤ ਹੋਇਆ ਹੈ। ਉਸਦੇ ਫਲਸਰੂਪ ਪੰਜਾਬ ਸਰਕਾਰ ਨੂੰ ਪੰਜਾਬ ਦੇ ਸਮੁੱਚੇ ਸਕੂਲਾਂ ਵਿਚ ਪੰਜਾਬੀ ਲਾਗੂ ਕਰਨ ਦੇ ਆਦੇਸ਼ ਜਾਰੀ ਕਰਨੇ ਪੈ ਰਹੇ ਹਨ। ਸਰਕਾਰੀ, ਦਰਬਾਰੀ ਕੰਮਾਂ ਵਿਚ ਵੀ ਬਗੈਰ ਕਿਸੇ ਹੀਲ ਹੁੱਜਤ ਦੇ ਪੰਜਾਬੀ ਲਾਗੂ ਕੀਤੇ ਜਾਣ ਲਈ ਕਾਨੂੰਨੀ ਸਲਾਹਾ ਲਈਆਂ ਜਾ ਰਹੀਆਂ ਹਨ। ਕੈਂਸਲ ਵਲੋਂ ਇਸ ‘ਦੇਰ ਆਏ ਦਰੁਸਤ ਆਏ’ ਤੇ ਵੀ ਪੰਜਾਬ ਸਰਕਾਰ ਦੀ ਸ਼ਲਾਘਾ ਹੀ ਕਰਨੀ ਬਣਦੀ ਹੈ।

ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਵਲੋ ਵਿਸ਼ੇਸ਼ ਸੱਦਾ:
ਕੌਂਸਲ ਵਲੋਂ ਫਰੈਜ਼ਨੋਂ ਸਟੇਟ ਯੂਨਵਿਰਸਟੀ ਵਿਚ ਬਰਕਲੇ ਅਤੇ ਸਨਹੋਜੇ ਦੀ ਤਰਜ਼ ਤੇ ਪੰਜਾਬੀ ਕੋਰਸ ਸ਼ੁਰੂ ਕਰਵੌਣ ਲਈ ਸੈਂਟਰਲ ਵੈਲੀ ਦੇ ਸਮੂੰਹ ਇਲਾਕਾ ਨਿਵਾਸੀਆਂ, ਬੁਧੀਜੀਵਿਆਂ, ਪੰਜਾਬੀ ਲੇਖਕਾਂ, ਪਤ੍ਰਕਾਰਾਂ, ਸਹਿਤ ਸਭਾਵਾ, ਸਭਿਆਚਾਰ ਸੁਸਾਇਟੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਮੁੱਚੇ ਤੌਰ ਤੇ ਸਹਿਯੋਗ ਲਈ ਵਿਸ਼ੇਸ਼ ਸੱਦਾ ਦਿਤਾ ਜਾਂਦਾ ਹੈ। ਕੌਂਸਲ ਵਲੋਂ ਇਸ ਬਾਰੇ ਫਰੈਜ਼ਨੋ ਸਟੇਟ ਯੂਨੀਵਰਸਟੀ ਦੇ ਸੰਬੰਧਤ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਹੋ ਚੁਕਾ ਹੈ ਜਿਸ ਦੀ ਰੂਪ-ਰੇਖਾ ਔਣ ਵਾਲੇ ਦਿਨੀਂ ਵਿਸਥਾਰ ਵਿਚ ਸਾਂਝੀ ਕੀਤੀ ਜਾਵੇਗੀ।

ਆਓ ਸਾਰੇ ਮਿਲਕੇ ਚੰਗੇ ਅਮਰੀਕੀ ਸ਼ਹਿਰੀ ਬਨਣ ਦੇ ਨਾਲ ਨਾਲ ਆਪਣੇ ਬਚਿੱਆਂ ਨੂੰ ਆਪਣੇ ਸ਼ਾਨਾਂ ਮੱਤੇ ਪੰਜਾਬੀ ਵਿਰਸੇ ਨਾਲ ਵੀ ਜੋੜੀ ਰਖੀਏ। ਪੰਜਾਬੀ ਬੋਲੀ ਦੀ ਸਾਖ ਨੂੰ ਔਣ ਵਾਲੇ ਸਮੇਂ ਲਈ ਮਜ਼ਬੂਤ ਕਰਨ ਵਾਸਤੇ ਆਪਣਾ / ਆਪਣੀ ਸੰਸਥਾ ਦਾ ਨਾਮ, ਪਤਾ ਅਤੇ ਟੈਲੀਫੋਨ ਨੰਬਰ ਕੌਂਸਲ ਕੋਲ ਲਿਖਵਾ ਕੇ ਇਸ ਸਾਂਝੇ ਕਾਰਜ ਲਈ ਪੂਰਾ ਪੂਰਾ ਸਹਿਯੋਗ ਦੇਈਏ।

ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ, 860 E. Almond Avenue, Madera, CA 93637
Tel: (559) 673-0511 / 673-5955

ਨੋਟ: ਸਿੱਖ ਕੌਂਸਲ ਆਫ ਸੈਂਟਰਲ ਕੈਲੇਫੋਰਨੀਆਂ ਸੈਂਟਰਲ ਵੈਲੀ ਦੇ ਮੁੱਖ ਗੁਰਦਵਾਰਿਆਂ ਵਲੋਂ ਚੁਣੀ ਹੋਈ ਸਾਂਝੀ ਸੰਸਥਾ ਹੈ ਜਿਸਦੇ ਕਾਰਜ਼ਾਂ ਵਿਚ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਹਿੱਤ ਪੰਜਾਬੀ ਬੋਲੀ ਦੀ ਬੜ੍ਹੌਤਰੀ ਲਈ ਉਪਰਾਲੇ ਕਰਨਾ ਵੀ ਸ਼ਾਮਿਲ ਹੈ।
©Jas Singh